ਫਰੈਂਕੋ ਹੋਟਲ ਦੇ ਸਾਮ੍ਹਣੇ ਪੈਂਦੀ ਸੜਕ ਤੇ ਡਿਵਾਈਡਰ ਲਗਾਉਣ ਦੀ ਮੰਗ

ਐਸ ਏ ਐਸ ਨਗਰ, 17 ਅਗਸਤ (ਆਰ ਪੀ ਵਾਲੀਆ) ਸਥਾਨਕ ਫੇਜ਼ 1 ਵਿੱਚ ਫਰੈਂਕੋ ਹੋਟਲ ਤੋਂ ਲੈ ਕੇ ਪੁਰਾਣੇ ਡੀ ਸੀ ਦਫਤਰ ਤੱਕ ਜਾਂਦੀ ਸੜਕ ਦੇ ਵਿਚਕਾਰ ਡਿਵਾਈਡਰ ਨਾ ਹੋਣ ਕਾਰਨ ਇੱਥੇ ਵਾਹਨ ਚਾਲਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਮ੍ਹਣਾ ਕਰਨਾ ਪੈਂਦਾ ਹੈ| ਇਸ ਸੜਕ ਤੇ ਡਿਵਾਈਡਰ ਨਾ ਲੱਗਿਆ ਹੋਣ ਕਾਰਨ ਫਰੈਂਕੋ ਹੋਟਲ ਦੇ ਸਾਮ੍ਹਣੇ ਲਗੀਆਂ ਟ੍ਰੈਫਿਕ ਲਾਈਟਾਂ ਤੇ ਫੇਜ਼ ਇੱਕ ਵਾਲੇ ਪਾਸੇ ਤੋਂ ਆਉਣ ਵਾਲੇ ਵਾਹਨ ਸੜਕ ਦਾ ਕਾਫੀ ਜਿਆਦਾ ਹਿੱਸਾ ਘੇਰ ਲੈਂਦੇ ਹਨ ਜਿਸ ਕਾਰਨ ਦੂਜੇ ਪਾਸੇ ਤੋਂ ਆਉਣ ਵਾਲੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਸਹਿਣੀ ਪੈਂਦੀ ਹੈ ਅਤੇ ਇਸ ਥਾਂ ਤੇ ਕਈ ਵਾਰ ਜਾਮ ਲਗਣ ਦੀ ਨੌਬਤ ਵੀ ਆ ਜਾਂਦੀ ਹੈ| ਇਸ ਸੜਕ ਤੇ ਵਾਹਨਾਂ ਦੀ ਭੀੜ ਦੇ ਮੁਕਾਬਲੇ ਸੜਕ ਦੀ ਚੌੜਾਈ ਘੱਟ ਹੋਣ ਕਾਰਨ ਅਕਸਰ ਵਾਹਨ ਚਾਲਕ ਇੱਕ ਦੂਜੇ ਤੋਂ ਅੱਗੇ ਵਧਣ ਦੀ ਕੋਸ਼ਿਸ਼ ਵਿੱਚ ਪੂਰੀ ਸੜਕ ਘੇਰ ਲੈਂਦੇ ਹਨ ਜਿਸ ਕਾਰਨ ਇੱਥੇ ਅਕਸਰ ਸੜਕ ਹਾਦਸੇ ਵੀ ਵਾਪਰਦੇ ਹਨ|
ਲੋਕਾਂ ਦੀ ਮੰਗ ਹੈ ਕਿ ਇਸ ਥਾਂ ਤੇ ਟ੍ਰੈਫਿਕ ਦੀ ਸਮੱਸਿਆ ਦੇ ਹਲ ਲਈ ਸੜਕ ਦੇ ਵਿਚਕਾਰ ਡਿਵਾਈਡਰ ਲਗਾਇਆ ਜਾਵੇ ਤਾਂ ਜੋ ਵਾਹਨ ਚਾਲਕਾਂ ਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕੇ|

Leave a Reply

Your email address will not be published. Required fields are marked *