ਫਰੈਂਕੋ ਹੋਟਲ ਵਾਲੀ ਮਾਰਕੀਟ ਵਿੱਚ ਨਾਜਾਇਜ ਕਬਜਿਆਂ ਦੀ ਭਰਮਾਰ ਕਾਰਨ ਲੋਕ ਪਰੇਸ਼ਾਨ

ਐਸ ਏ ਐਸ ਨਗਰ, 15 ਸਤੰਬਰ (ਸ.ਬ.) ਸ਼ਹਿਰ ਦੀਆਂ ਲਗਭਗ ਸਾਰੀਆਂ ਹੀ ਮਾਰਕੀਟਾਂ ਵਿੱਚ ਸਥਿਤ ਸ਼ੋਰੂਮਾਂ ਦੇ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਦੇ ਅੱਗੇ ਬਰਾਂਡੇ ਵਿੱਚ ਨਾਜਾਇਜ ਕਬਜੇ ਕਰਕੇ ਉੱਥੇ ਆਪਣਾ ਸਾਮਾਨ ਸਜਾ ਲਿਆ ਜਾਂਦਾ ਹੈ ਜਿਸ ਕਾਰਨ ਆਮ ਲੋਕਾਂ ਦੀ ਆਵਾਜਾਈ ਲਈ ਥਾਂ ਨਹੀਂ ਬਚਦੀ| ਸਥਾਨਕ ਫੇਜ਼ 1 ਵਿੱਚ ਫਰੈਂਕੋ ਹੋਟਲ ਵਾਲੀ ਲਾਈਨ ਵਿੱਚ ਦੁਕਾਨਦਾਰਾਂ ਵਲੋਂ ਕੀਤੇ ਗਏ ਨਾਜਾਇਜ ਕਬਜਿਆਂ ਦੀ ਭਰਮਾਰ ਹੈ|
ਇਸ ਮਾਰਕੀਟ ਵਿੱਚ ਕਈ ਬਂੈਕ ਅਤੇ ਹੋਰ ਦਫਤਰ ਹੋਣ ਕਾਰਨ ਲੋਕਾਂ ਦੀ ਕਾਫੀ ਆਵਾਜਾਈ ਰਹਿੰਦੀ ਹੈ ਪਰ ਬਰਾਮਦਿਆਂ ਵਿੱਚ ਦੁਕਾਨਦਾਰਾਂ ਵਲੋਂ ਕੀਤੇ ਗਏ ਨਾਜਾਇਜ ਕਬਜਿਆਂ ਕਾਰਨ ਲੋਕਾਂ ਨੂੰ ਲੰਘਣ ਵੇਲੇ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਕਈ ਦੁਕਾਨਦਾਰਾਂ ਨੇ ਤਾਂ ਬਰਾਮਦੇ ਤੋਂ ਵੀ ਪੰਜ ਛੇ ਫੁੱਟ ਬਾਹਰ ਤੱਕ ਆਪਣਾ ਸਮਾਨ ਰੱਖ ਕੇ ਨਜਾਇਜ ਕਬਜੇ ਕੀਤੇ ਹੋਏ ਹਨ|
ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਵੀ ਨਗਰ ਨਿਗਮ ਦੀ ਨਾਜਾਇਜ ਕਬਜਾ ਹਟਾਊ ਟੀਮ ਆਉਂਦੀ ਹੈ ਤਾਂ ਇਹਨਾਂ ਦੁਕਾਨਦਾਰਾਂ ਨੂੰ ਉਸ ਟੀਮ ਦੇ ਆਉਣ ਦਾ ਪਹਿਲਾਂ ਹੀ ਪਤਾ ਚੱਲ ਜਾਂਦਾ ਹੈ ਅਤੇ ਇਹ ਦੁਕਾਨਦਾਰ ਉਸ ਟੀਮ ਦੇ ਆਉਣ ਤੋਂ ਪਹਿਲਾਂ ਹੀ ਆਪਣਾ ਸਮਾਨ ਦੁਕਾਨਾਂ ਅੰਦਰ ਕਰ ਲੈਂਦੇ ਹਨ|
ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਦੁਕਾਨਦਾਰਾਂ ਵਲੋਂ ਕੀਤੇ ਗਏ ਨਾਜਾਇਜ ਕਬਜੇ ਹਟਾਏ ਜਾਣ ਤਾਂ ਕਿ ਲੋਕਾਂ ਨੂੰ ਆਉਣ ਜਾਣ ਵਿਚ ਕੋਈ ਦਿੱਕਤ ਨਾ ਆਵੇ|

Leave a Reply

Your email address will not be published. Required fields are marked *