ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ

ਐਸ. ਏ. ਐਸ. ਨਗਰ, 4 ਜਨਵਰੀ (ਸ.ਬ.) ਮਾਤਾ ਸਾਹਿਬ ਕੌਰ ਕਾਲਜ ਆਫ਼ ਨਰਸਿੰਗ ਬਲੌਂਗੀ ਵਿਖੇ ਫ੍ਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਖ ਵੱਖ ਕੋਰਸਾਂ ਬੀ ਐਸ ਸੀ ਨਰਸਿੰਗ ਜੀ ਐਨ ਐਮ, ਏ ਐਨ ਐਮ, ਐਮ ਐਸ ਸੀ ਅਤੇ ਪੋਸਟ ਬੇਸਿਕ ਨਰਸਿੰਗ ਵਿਚ ਦਾਖਲਾ ਲੈਣ ਵਾਲੀਆਂ ਵਿਦਿਆਰਥਣਾਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ| ਇਸ ਦੌਰਾਨ ਪੁਰਾਣੇ ਵਿਦਿਆਰਥੀਆਂ ਲਈ ਫੇਅਰਵੈਲ ਪਾਰਟੀ ਦਾ ਆਯੋਜਨ ਵੀ ਕੀਤਾ ਗਿਆ|
ਕਾਲਜ ਦੇ ਪ੍ਰੋਫੈਸਰ ਮਿਸ ਲੱਖ ਪ੍ਰੀਤ ਅਤੇ ਮਿਸ ਦਲਜੀਤ ਦੀ ਅਗਵਾਈ ਵਿੱਚ ਆਯੋਜਿਤ ਇਸ ਪ੍ਰੋਗਰਾਮ ਦੌਰਾਨ ਬੀ ਐਸ ਸੀ ਭਾਗ ਪਹਿਲੇ ਦੀ ਵਿਦਿਆਰਥਣ ਵੈਨਗਮੋ ਨੂੰ ਮਿਸ ਫਰੈਸ਼ਰ ਚੁਣਿਆ ਗਿਆ, ਜਦੋਂਕਿ ਜੀ ਐਨ ਐਮ ਦੀ ਵਿਦਿਆਰਥਣ ਸਿਮਰਨਜੀਤ ਨੂੰ ਮਿਸ ਫੇਅਰਵੈਲ ਐਲਾਨਿਆ ਗਿਆ| ਕਾਲਜ ਦੇ ਚੇਅਰਮੈਨ ਸ੍ਰ. ਚਰਨਜੀਤ ਸਿੰਘ ਵਾਲੀਆ, ਮੈਨੇਜਿੰਗ ਡਾਇਰੈਕਟਰ ਜਸਵਿੰਦਰ ਕੌਰ ਵਾਲੀਆ, ਫਾਈਨਾਂਸ ਡਾਇਰੈਕਟਰ ਜਪਨੀਤ ਕੌਰ ਵਾਲੀਆ, ਐਡਮਿਨ ਡਾਇਰੈਕਟਰ ਤੇਗਬੀਰ ਸਿੰਘ ਵਾਲੀਆ, ਅਕੈਡਮਿਕ ਡਾਇਰੈਕਟਰ ਰਵਨੀਤ ਕੌਰ ਵਾਲੀਆ ਇਸ ਪਾਰਟੀ ਵਿੱਚ ਮੁੱਖ ਮਹਿਮਾਨਾਂ ਵਜੋਂ ਸ਼ਾਮਿਲ ਹੋਏ|
ਪ੍ਰੋਗਰਾਮ ਦੀ ਸ਼ੁਰੂਆਤ ਦੌਰਾਨ ਕਾਲਜ ਦੀ ਪ੍ਰਿੰਸੀਪਲ ਡਾ ਰਾਜਿੰਦਰ ਢੱਡਾ ਨੇ ਨਰਸਿੰਗ ਵਿਚ ਦਾਖਲਾ ਲੈਣ ਲਈ ਵਿਦਿਆਰਥਣਾਂ ਦੀ ਸ਼ਲਾਘਾ ਕੀਤੀ ਅਤੇ ਨਰਸਿੰਗ ਕਿੱਤੇ ਤੇ ਚਾਨਣਾ ਪਾਇਆ ਇਸ ਉਪਰੰਤ ਵੱਖ ਵੱਖ ਕੋਰਸਾਂ ਵਿੱਚ ਦਾਖਲ ਹੋਈਆਂ 205 ਵਿਦਿਆਰਥਣਾਂ ਨੇ ਮੰਚ ਤੇ ਆ ਕੇ ਰੈਂਪ ਵਾਕ ਕੀਤੀ| ਇਸ ਦੌਰਾਨ ਪੋਸਟ ਬੇਸਿਕ ਭਾਗ ਦੂਜਾ ਦੀ ਵਿਦਿਆਰਥਣ ਕਮਲੇਸ਼ ਕੁਮਾਰੀ ਨੇ ਸਵਾਗਤੀ ਭਾਸ਼ਣ ਪੜ੍ਹਿਆ| ਜੀਐਨਐਮ ਭਾਗ ਪਹਿਲਾ ਦੀਆਂ ਵਿਦਿਆਰਥਣਾਂ ਨੇ ਇੱਕ ਸੱਭਿਆਚਾਰਕ ਜੁਗਲਬੰਦੀ ਪੇਸ਼ ਕੀਤੀ ਜਿਸ ਵਿੱਚ ਉਨ੍ਹਾਂ ਨੇ ਮਨੀਪੁਰੀ ਬੰਗਾਲੀ ਪੰਜਾਬੀ ਸੱਭਿਆਚਾਰ ਨਾਚ ਪੇਸ਼ ਕੀਤਾ| ਇਸ ਉਪਰੰਤ ਬੀ ਐਸ ਸੀ ਭਾਗ ਦੂਜਾ ਦੀ ਵਿਦਿਆਰਥਣ ਵਰਸ਼ਾ ਸ਼ਰਮਾ ਨੇ ਕੱਥਕ ਨ੍ਰਿਤ ਪੇਸ਼ ਕੀਤਾ ਅਤੇ ਪੋਸਟ ਬੇਸਿਕ ਭਾਗ ਦੂਜਾ ਦੀਆਂ ਵਿਦਿਆਰਥਣਾਂ ਨੇ ਇੱਕ ਹਾਸਰਸ ਭਰਪੂਰ ਨਾਟਕ ਪੇਸ਼ ਕੀਤਾ|
ਇਸ ਮੌਕੇ ਜੀ ਐਨ ਐਮ ਭਾਗ ਤੀਜਾ ਦੀਆਂ ਵਿਦਿਆਰਥਣਾਂ ਦੇ ਭੰਗੜੇ ਨੇ ਸਾਰਿਆਂ ਨੂੰ ਨੱਚਣ ਲਾ ਦਿੱਤਾ| ਰੈਂਪਵਾਕ ਵਿੱਚੋਂ ਚੁਣੀਆਂ ਗਈਆਂ ਦਸ ਵਿਦਿਆਰਥਣਾਂ ਵਿੱਚੋਂ ਜੀ ਐਨ ਐਮ ਭਾਗ ਪਹਿਲੇ ਦੀ ਵਿਦਿਆਰਥਣ ਬੀਤੀਕਾ ਦਾਸ ਨੂੰ ਮਿਸ ਚਾਰਮਿੰਗ, ਪੋਸਟ ਬੇਸਿਕ ਭਾਗ ਪਹਿਲੇ ਦੀ ਵਿਦਿਆਰਥਣ ਨੀਲੋਫਰ ਨੂੰ ਮਿਸ ਪਰਸਨੈਲਿਟੀ ਅਤੇ ਬੀਐਸਸੀ ਭਾਗ ਪਹਿਲਾ ਦੀ ਵਿਦਿਆਰਥਣ ਵੈਨਗਮੋ ਨੂੰ ਮਿਸ ਫਰੈਸ਼ਰ ਚੁਣਿਆ ਗਿਆ| ਫੇਅਰਵੈਲ ਪਾਰਟੀ ਵਿੱਚੋਂ ਗੁਰਦੀਪ ਨੂੰ ਮਿਸ ਪਰਸਨੈਲਿਟੀ, ਰਜਨੀ ਨੂੰ ਚਾਰਮਿੰਗ ਅਤੇ ਸਿਮਰਨਜੀਤ ਨੂੰ ਮਿਸ ਫੇਅਰਵੈਲ ਚੁਣਿਆ ਗਿਆ

Leave a Reply

Your email address will not be published. Required fields are marked *