ਫਰਜ਼ੀ ਸਿੱਧ ਹੋ ਰਹੀਆਂ ਨੇ ਭਾਰਤੀ ਸਿਹਤ ਬੀਮਾ ਕੰਪਨੀਆਂ

 ਮੈਲਬੋਰਨ, 25 ਫਰਵਰੀ (ਸ.ਬ.) ਭਾਰਤ ਦੀਆਂ ਜ਼ਿਆਦਾਤਰ ਸਿਹਤ ਬੀਮਾ ਕੰਪਨੀਆਂ ਉਪਭੋਗਤਾ ਦੀ   ਵਿਦੇਸ਼ ਯਾਤਰਾ ਸਮੇਂ ਸਿਹਤ ਸੰਭਾਲ ਅਤੇ ਬੀਮਾਰੀਆਂ ਦੇ ਇਲਾਜ ਲਈ ਨਿਰਧਾਰਿਤ ਰਕਮ ਵਿੱਚ ਵਧੀਆ    ਸੇਵਾਵਾਂ ਪ੍ਰਦਾਨ ਕਰਨ ਦੇ ਦਾਅਵੇ ਕਰਦੀਆਂ ਹਨ ਪਰ ਇਹ ਦਾਅਵੇ ਉਦੋਂ ਖੋਖਲੇ ਹੋ ਜਾਂਦੇ ਹਨ, ਜਦੋਂ ਲੋਕਾਂ ਨੂੰ ਅਸਲੀਅਤ ਦਾ ਸਾਹਮਣਾ ਕਰਨਾ ਪੈਂਦਾ ਹੈ|
ਆਰਜ਼ੀ ਵੀਜ਼ਿਆਂ ਤੇ          ਆਸਟ੍ਰੇਲੀਆ ਆਉਣ ਵਾਲੇ ਲੋਕਾਂ ਲਈ ਆਵਾਸ ਵਿਭਾਗ ਦੀ ਸ਼ਰਤ ਹੁੰਦੀ ਹੈ ਕਿ ਆਪਣੇ ਵੀਜ਼ੇ ਦੀ ਮਿਆਦ ਪੂਰੀ ਹੋਣ ਤਕ ਵਿਅਕਤੀ ਕੋਲ ਸਿਹਤ ਬੀਮਾ ਹੋਣਾ ਲਾਜ਼ਮੀ ਹੈ| ਇਸ ਸ਼ਰਤ ਦੀ ਪੂਰਤੀ ਲਈ ਜ਼ਿਆਦਾਤਰ ਲੋਕ ਆਪਣੇ ਦੇਸ਼ ਤੋਂ ਹੀ ਸਿਹਤ ਬੀਮਾ ਕਰਵਾ ਕੇ ਇੱਥੇ ਆਉਂਦੇ ਹਨ| ਇਨ੍ਹਾਂ ਲੋਕਾਂ ਨੂੰ ਉਦੋਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਜ਼ਿਆਦਾ ਬੀਮਾਰ ਹੋਣ ਤੇ ਭਾਰਤੀ ਬੀਮਾ ਕੰਪਨੀਆਂ ਕੋਈ ਹੱਥ-ਪੱਲਾ ਨਹੀਂ ਫੜਾਉਂਦੀਆਂ| ਭਾਰਤ ਤੋਂ ਆਉਣ ਵਾਲੇ ਬੱਚਿਆਂ ਜਾਂ ਬਜ਼ੁਰਗਾਂ ਨੂੰ ਕਈ ਵਾਰ ਨਿਯਮਤ ਜਾਂਚ ਪੜਤਾਲ ਜਾਂ ਇਲਾਜ ਲਈ ਹਸਪਤਾਲ ਜਾਣਾ ਪੈਂਦਾ ਹੈ| ਕਈ ਵਾਰ ਵਡੇਰੀ ਉਮਰ ਵਿਚ ਸਰੀਰਕ ਸਮਰਥਾ ਕਮਜ਼ੋਰ ਹੋਣ ਕਾਰਨ ਜਾਂ ਕਿਸੇ ਅਚਨਚੇਤੀ ਬੀਮਾਰੀ ਦੇ ਇਲਾਜ ਲਈ ਮਰੀਜ਼ ਨੂੰ ਹਸਪਤਾਲ ਵਿੱਚ ਦਾਖਲ ਹੋਣਾ ਪੈਂਦਾ ਹੈ|
ਆਸਟ੍ਰੇਲੀਆ ਵਿੱਚ ਡਾਕਟਰੀ ਇਲਾਜ ਮਹਿੰਗਾ ਹੋਣ ਕਰਕੇ ਅਤੇ ਹਸਪਤਾਲਾਂ ਵਲੋਂ ਜਾਰੀ ਮਹਿੰਗੇ ਬਿੱਲਾਂ ਦੀ ਅਦਾਇਗੀ ਲਈ ਬੀਮਾ ਕੰਪਨੀਆਂ ਨਾਲ ਸੰਪਰਕ ਕੀਤਾ ਜਾਂਦਾ ਹੈ ਤਾਂ ਕੰਪਨੀਆਂ ਪੈਸਾ ਭਰਨ ਤੋਂ ਕੰਨੀਂ ਕਤਰਾਉਦੀਆਂ ਹਨ| ਇਸ ਕਾਰਨ ਮਰੀਜ਼ ਦੇ ਪਰਿਵਾਰ ਨੂੰ ਹਜ਼ਾਰਾਂ ਡਾਲਰਾਂ ਦੇ ਬਿੱਲ ਭਰਨੇ ਪੈਂਦੇ ਹਨ|
ਆਸਟ੍ਰੇਲੀਆ ਆਉਣ ਵੇਲੇ ਕਈ ਲੋਕ ਘੱਟ ਪੈਸਿਆਂ ਵਾਲੀ ਸਿਹਤ ਬੀਮਾ ਯੋਜਨਾ ਖਰੀਦ ਕੇ ਬੱਚਤ ਕਰਨ ਬਾਰੇ ਸੋਚਦੇ ਹਨ ਪਰ ਇਹ ਸਸਤੀ ਬੀਮਾ ਪਾਲਿਸੀ ਵਿਦੇਸ਼ਾਂ ਵਿਚ ਕਿੰਨੀ ਮਹਿੰਗੀ ਪੈਂਦੀ ਹੈ| ਇਸ ਗੱਲ ਦਾ ਨਤੀਜਾ ਬਾਅਦ ਵਿਚ ਪਤਾ ਲੱਗਦਾ ਹੈ| ਆਸਟ੍ਰੇਲੀਆ ਵਿਚ ਸੈਰ-ਸਪਾਟੇ ਜਾਂ ਪੜ੍ਹਾਈ ਦੇ ਤੌਰ ਤੇ ਆਉਣ ਵਾਲੇ ਲੋਕਾਂ ਨੂੰ ਚਾਹੀਦਾ ਹੈ ਕਿ ਇਸ ਦੇਸ਼ ਦੀਆਂ ਮਾਨਤਾ ਪ੍ਰਾਪਤ ਕੰਪਨੀਆਂ ਤੋਂ ਹੀ ਸਿਹਤ ਬੀਮਾ ਕਰਵਾਇਆ      ਜਾਵੇ| ਆਸਟ੍ਰੇਲੀਆਈ ਬੀਮਾ ਕੰਪਨੀਆਂ ਦੀ ਫੀਸ ਭਾਰਤੀਆਂ ਕੰਪਨੀਆਂ ਨਾਲੋਂ ਜ਼ਿਆਦਾ ਹੋ ਸਕਦੀ ਹੈ ਪਰ ਸਹੂਲਤਾਂ ਪ੍ਰਦਾਨ ਕਰਨ ਦੇ ਮਾਮਲੇ ਵਿਚ ਕਾਨੂੰਨੀ ਤੌਰ ਤੇ ਪੂਰੇ ਪਾਰਦਰਸ਼ੀ ਤਰੀਕੇ ਨਾਲ ਕੰਮ ਕੀਤਾ ਜਾਂਦਾ ਹੈ| ਿ
Jਸ ਤਰੀਕੇ ਨਾਲ ਲੋਕਾਂ ਨੂੰ ਖੱਜਲ-ਖੁਆਰੀ ਤੇ ਮਾਨਸਿਕ ਪ੍ਰੇਸ਼ਾਨੀ ਤੋਂ ਛੁਟਕਾਰਾ ਮਿਲ ਸਕਦਾ ਹੈ|

Leave a Reply

Your email address will not be published. Required fields are marked *