ਫਲਸਤੀਨ ਦੇ ਰਾਸ਼ਟਰਪਤੀ ਨੇ  ਇਜ਼ਰਾਈਲ  ਨਾਲ ਸਾਰੇ ਸਰਕਾਰੀ ਸਬੰਧਾਂ ਨੂੰ ਕੀਤਾ ਮੁਲਤਵੀ

ਯੇਰੂਸ਼ਲਮ, 22 ਜੁਲਾਈ (ਸ.ਬ.)  ਫਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਆਬਾਸ ਨੇ ਯੇਰੂਸ਼ਲਮ ਦੇ ਇਕ ਪਵਿੱਤਰ ਸਥਾਨ ਕੋਲ ਕੀਤੇ ਗਏ ਇਜ਼ਰਾਇਲੀ ਸੁਰੱਖਿਆ ਪ੍ਰਬੰਧਾਂ ਨੂੰ ਹਟਾਉਣ ਦੀ ਮੰਗ ਕਰਦੇ ਹੋਏ ਇਜ਼ਰਾਇਲ ਨਾਲ ਸਾਰੇ ਸਰਕਾਰੀ ਸਬੰਧਾਂ ਨੂੰ ਟਾਲਣ ਦਾ ਹੁਕਮ ਦਿੱਤਾ ਹੈ|
ਮੁਸਲਮਾਨ ਅਤੇ ਯਹੂਦੀ ਕਮਿਊਨਿਟੀ ਦੇ ਲੋਕਾਂ ਲਈ ਪਵਿੱਤਰ ਥਾਂ ਮੰਨੇ ਜਾਣ ਵਾਲੇ ਨੋਬਲ ਸੈਂਕਚੂਰੀ-ਟੈਂਪਲ ਮਾਊਂਟ ਕੋਲ ਮੈਟਲ ਡਿਟੈਕਟਰ ਲਗਾਉਣ ਤੇ ਫਲਸਤੀਨ ਨੇ ਵਿਰੋਧ ਕੀਤਾ ਹੈ| ਜਿਸ ਨੂੰ ਲੈ ਕੇ  ਬੀਤੇ ਦਿਨੀਂ ਫਲਸਤੀਨ ਅਤੇ ਇਜ਼ਰਾਇਲੀ ਸੁਰੱਖਿਆ ਬਲਾਂ ਵਿਚਾਲੇ ਝੜਪ ਵੀ ਹੋਈ| ਇਸ ਝੜਪ ਵਿਚ ਤਿੰਨ ਵਿਅਕਤੀਆਂ  ਦੇ ਮਾਰੇ ਜਾਣ ਦੀ ਵੀ ਪੁਸ਼ਟੀ ਕੀਤੀ ਗਈ ਹੈ|

Leave a Reply

Your email address will not be published. Required fields are marked *