ਫਲਾਈਓਵਰ ਤੋਂ ਨਦੀ ਵਿੱਚ ਡਿੱਗੀ ਬੱਸ, 8 ਦੀ ਮੌਤ ਤੇ 32 ਜ਼ਖਮੀ

ਭੁਵਨੇਸ਼ਵਰ, 28 ਫਰਵਰੀ (ਸ.ਬ.) ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਣ ਜ਼ਿਲੇ ਵਿੱਚ ਅੱਜ ਤੜਕੇ ਬੱਸ ਫਲਾਈਓਵਰ ਤੋਂ ਹੇਠਾਂ ਡਿੱਗ ਗਈ| ਇਸ ਹਾਦਸੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਅਤੇ 32 ਲੋਕ ਜ਼ਖਮੀ ਹੋ ਗਏ| ਜ਼ਿਕਰਯੋਗ ਹੈ ਕਿ  ਭੁਵਨੇਸ਼ਵਰ ਤੋਂ ਹੈਦਰਾਬਾਦ ਜਾ ਰਹੀ ਸਵਾਰੀਆਂ ਨਾਲ ਭਰੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ, ਜਿਸ ਕਾਰਨ ਇਸ ਹਾਦਸੇ ਵਿੱਚ 8 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਕਿ 32 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ| ਇਨ੍ਹਾਂ ਵਿੱਚੋਂ 22 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ| ਜ਼ਖਮੀ ਲੋਕਾਂ ਨੂੰ ਇਲਾਜ ਲਈ ਵਿਜਯਵਾੜਾ ਦੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ| ਇਹ ਹਾਦਸਾ ਸਵੇਰ ਨੂੰ 5:30 ਵਜੇ ਵਾਪਰਿਆ| ਪੁਲੀਸ ਨੇ ਬੱਸ ਡਰਾਈਵਰ ਦਿਵਾਕਰ ਟਰੈਵਲਜ਼ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ|
ਸੂਤਰਾਂ ਮੁਤਾਬਕ ਸਵੇਰ ਨੂੰ ਲਗਭਗ 5:30 ਵਜੇ ਇਹ ਬੱਸ ਵਿਜਯਵਾੜਾ ਪਹੁੰਚੀ| ਪੁਲੀਸ ਮੁਤਾਬਕ ਤੜਕੇ ਸਵੇਰ ਦਾ ਸਮਾਂ ਹੋਣ ਕਾਰਨ ਬੱਸ ਡਰਾਈਵਰ ਨੂੰ ਨੀਂਦ ਦਾ ਝੋਕਾ ਆ ਗਿਆ ਅਤੇ ਬੱਸ ਬੇਕਾਬੂ ਹੋ ਕੇ 2 ਫਲਾਈਓਵਰਾਂ ਵਿਚਾਲੇ ਇਕ ਨਦੀ ਵਿੱਚ ਜਾ ਡਿੱਗੀ| ਉਪ ਮੁੱਖ ਮੰਤਰੀ ਐਨ.ਚਿਨਾ ਰਾਜੱਪਾ ਨੇ ਕ੍ਰਿਸ਼ਣ ਜ਼ਿਲਾ ਪੁਲੀਸ ਨੂੰ ਜੰਗੀ ਪੱਧਰ ਤੇ ਬਚਾਅ ਕੰਮ ਸ਼ੁਰੂ ਕਰਨ ਦਾ ਹੁਕਮ ਦਿੱਤਾ ਹੈ| ਖਬਰ ਲਿਖੇ ਜਾਣ ਤੱਕ ਬੱਸ ਦੀਆਂ ਸੀਟਾਂ ਵਿੱਚ ਫਸੇ ਯਾਤਰੀਆਂ ਨੂੰ ਕੱਢਣ ਦਾ ਕੰਮ ਜਾਰੀ ਸੀ| ਗੈਸ ਕਟਰ ਦੀ ਮਦਦ ਨਾਲ ਬੱਸ ਦੇ ਹਿੱਸੇ ਕੱਟੇ ਜਾ ਰਹੇ ਸਨ ਤਾਂ ਕਿ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਸਕੇ| ਜ਼ਖਮੀ ਯਾਤਰੀਆਂ ਨੇ ਦੱਸਿਆ ਹੈ ਕਿ ਹਾਦਸੇ ਦੇ ਸਮੇਂ ਬੱਸ ਦੀ ਰਫਤਾਰ ਬਹੁਤ ਤੇਜ਼ ਸੀ|

Leave a Reply

Your email address will not be published. Required fields are marked *