ਫਲਾਈਟ ਸਕੂਲ ਦਾ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ, ਇਕ ਦੀ ਮੌਤ

ਪੂਰਬੀ ਹੇਵਨ/ਅਮਰੀਕਾ, 23 ਫਰਵਰੀ (ਸ.ਬ.) ਇਕ ਸਥਾਨਕ ਫਲਾਈਟ ਸਕੂਲ ਦਾ ਜਹਾਜ਼ ਤਵੀਡ ਨਿਊ-ਹੇਵਨ ਖੇਤਰੀ ਹਵਾਈ ਅੱਡੇ ਨੇੜੇ ਦਲਦਲੀ ਖੇਤਰ ਵਿੱਚ ਦੁਰਘਟਨਾ ਦਾ ਸ਼ਿਕਾਰ ਹੋ ਗਿਆ| ‘ਪਾਈਪਰ ਪੀ.ਏ-38 ਜਹਾਜ਼, ਨੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਥੋੜੀ ਦੇਰ ਪਹਿਲਾਂ ਹੀ ਟਵੀਡ ਨਿਊ-ਹੇਵਨ ਖੇਤਰੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ| ਮੇਅਰ ਜੋਸਫ ਮਾਤੁਰੋ ਜੂਨੀਅਰ ਨੇ ਦੱਸਿਆ ਕਿ ਪਾਈਲਟ ਨੇ ਸੰਕਟਕਾਲੀਨ ਸਥਿਤੀ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਜਹਾਜ਼ ਪਲਟ ਕੇ ਹੇਠਾ ਡਿੱਗ ਗਿਆ| ਪੁਲੀਸ ਨੇ ਦੱਸਿਆ ਕਿ ਦੁਰਘਟਨਾ ਵਿੱਚ ਮਾਰਿਆ ਗਿਆ ਵਿਅਕਤੀ ਪਾਬਲੋ ਕੈਮਪੋਸ ਪੂਰਬ ਈਸੋਨਾ ਦਾ ਰਹਿਣ ਵਾਲਾ ਸੀ| ਦੁਰਘਟਨਾ ਵਿੱਚ ਜ਼ਖਮੀ ਹੋਏ ਵਿਅਕਤੀ ਦੀ ਪਛਾਣ ਨਹੀਂ ਦੱਸੀ ਗਈ ਹੈ| ਫੈਡਰਲ ਏਵੀਏਸ਼ਨ ਪ੍ਰਸ਼ਾਸਨ ਨੇ ਕਿਹਾ ਕਿ ਦੁਰਘਟਨਾ ਦੇ ਸੰਬੰਧ ਵਿੱਚ ਜਾਂਚ ਕੀਤੀ ਜਾਵੇਗੀ| ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ ਜਹਾਜ਼ ਹਾਦਸੇ ਦੇ ਕਾਰਨਾਂ ਦਾ ਪਤਾ             ਲਗਾਏਗਾ|

Leave a Reply

Your email address will not be published. Required fields are marked *