ਫਲੋਰੀਡਾ ਸਕੂਲ ਗੋਲੀਬਾਰੀ: ‘ਵਾਲਮਾਰਟ’ ਨੇ ਬੰਦੂਕ ਖਰੀਦਣ ਲਈ ਤੈਅ ਕੀਤੀ ਉਮਰ

ਵਾਸ਼ਿੰਗਟਨ, 1 ਮਾਰਚ (ਸ.ਬ.) ਰਿਟੇਲ ਸੈਕਟਰ ਦੀ ਅਮਰੀਕੀ ਦਿੱਗਜ ਕੰਪਨੀ ਵਾਲਮਾਰਟ ਹੁਣ ਸਿਰਫ 21 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਬੰਦੂਕ ਵੇਚੇਗੀ| ਕੰਪਨੀ ਨੇ ਇਹ ਫੈਸਲਾ ਹਾਲ ਹੀ ਵਿਚ ਫਲੋਰੀਡਾ ਦੇ ਇਕ ਸਕੂਲ ਵਿਚ ਹੋਈ ਗੋਲੀਬਾਰੀ ਤੋਂ ਬਾਅਦ ਲਿਆ ਹੈ| ਇਸ ਘਟਨਾ ਵਿਚ 17 ਵਿਦਿਆਰਥੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ| ਹਮਲਾਵਰ ਵੀ ਇਸੇ ਸਕੂਲ ਦਾ ਸਾਬਕਾ ਵਿਦਿਆਰਥੀ ਸੀ, ਜਿਸ ਨੂੰ ਪੁਲੀਸ ਨੇ ਬਾਅਦ ਵਿਚ ਗ੍ਰਿਫਤਾਰ ਕਰ ਲਿਆ ਸੀ| ਵਾਲਮਾਰਟ ਨੇ ਆਪਣੀ ਵੈਬਸਾਈਟ ਤੋਂ ਏਅਰਸੋਫਟ ਬੰਦੂਕਾਂ, ਰਾਈਫਲਸ ਅਤੇ ਖਿਡੌਣਾ ਬੰਦੂਕਾਂ ਨੂੰ ਵੀ ਹਟਾਉਣ ਦਾ ਫੈਸਲਾ ਕੀਤਾ ਹੈ| ਇਸ ਤੋਂ ਪਹਿਲਾਂ ਬੀਤੇ ਦਿਨੀਂ ਅਮਰੀਕਾ ਦੀ ਇਕ ਹੋਰ ਰਿਟੇਲ ਕੰਪਨੀ ਡਿਕਸ ਸਪੋਰਟਿੰਗ ਗੁਡਸ ਨੇ ਵੀ ਬੰਦੂਕਾਂ ਅਤੇ ਗੋਲਾ-ਬਾਰੂਦ ਨਾਲ ਜੁੜੀ ਮੈਗਜੀਨ ਨਾ ਵੇਚਣ ਦਾ ਫੈਸਲਾ ਕੀਤਾ ਸੀ|
ਫਲੋਰੀਡਾ ਵਿਚ 14 ਫਰਵਰੀ ਦੀ ਘਟਨਾ ਤੋਂ ਬਾਅਦ ਅਮਰੀਕਾ ਵਿਚ ਬੰਦੂਕ ਰੱਖਣ ਨੂੰ ਲੈ ਕੇ ਇਕ ਗੰਭੀਰ ਬਹਿਸ ਛਿੜ ਗਈ ਹੈ| ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇ ਦਿਨੀਂ ਬੰਦੂਕ ਦੀ ਵਿਕਰੀ ਤੇ ਪਾਬੰਦੀ ਲਗਾਉਣ ਦੀ ਗੱਲ ਕੀਤੀ| ਉਨ੍ਹਾਂ ਕਿਹਾ ਕਿ ਇਸ ਨੂੰ ਲੈ ਕੇ ਜਲਦੀ ਹੀ ਕਾਨੂੰਨ ਬਣਾਏ ਜਾਣ ਦੀ ਜਰੂਰਤ ਹੈ, ਜਿਸ ਨਾਲ ਕਿ ਸਕੂਲ ਵਿਚ ਹੋਣ ਵਾਲੀਆਂ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ|
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਸਕੂਲਾਂ ਵਿਚ ਸੁਰੱਖਿਆ ਵਧਾਈ ਜਾਏਗੀ| ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਬਾਅਦ ਪੂਰੇ ਦੇਸ਼ ਦਾ ਦਿਲ ਟੁੱਟ ਗਿਆ| ਇਸ ਤਰ੍ਹਾਂ ਦੀ ਘਟਨਾ ਨੂੰ ਰੋਕਣ ਲਈ ਸਾਨੂੰ ਕਈ ਕਦਮ ਚੁੱਕਣ ਦੀ ਜ਼ਰੂਰਤ ਹੈ| ਟਰੰਪ ਕਹਿੰਦੇ ਹਨ, ‘ਅਸੀਂ ਆਪਣੇ ਬੱਚਿਆਂ ਨੂੰ ਸਕੂਲਾਂ ਵਿਚ ਇਸ ਤਰ੍ਹਾਂ ਦੀ ਗੋਲੀਬਾਰੀ ਦਾ ਸ਼ਿਕਾਰ ਨਹੀਂ ਦੇਵਾਂਗੇ| ਡੋਨਾਲਡ ਟਰੰਪ ਨੇ ਅਜਿਹੀ ਘਟਨਾ ਨੂੰ ਰੋਕਣ ਲਈ ਹਥਿਆਰ ਖ੍ਰੀਦਣ ਲਈ ਉਮਰ ਵਧਾਉਣ ਤੇ ਵੀ ਵਿਚਾਰ ਕਰ ਰਹੇ ਹਨ|

Leave a Reply

Your email address will not be published. Required fields are marked *