ਫਸਟ ਨੇਸ਼ਨ ਭਾਈਚਾਰੇ ਨੇ ਬੱਚਿਆਂ ਦੀਆਂ ਮੌਤਾਂ ਦੀ ਜਾਂਚ ਲਈ ਲਗਾਈ ਗੁਹਾਰ

ਓਨਟਾਰੀਓ, 1 ਜੂਨ (ਸ.ਬ.)      ਕੈਨੇਡਾ ਦੇ ਸੂਬੇ ਓਨਟਾਰੀਓ ਦੇ ਉਤਰੀ-ਪੱਛਮੀ ਸ਼ਹਿਰ ਵਿੱਚ ਪੁਲੀਸ ਉਤੇ ਲੋਕਾਂ ਦਾ ਬਹੁਤ ਵਿਸ਼ਵਾਸ ਨਾ ਹੋਣ ਕਾਰਨ ਫਸਟ ਨੇਸ਼ਨਜ਼ ਚੀਫਸ ਨੇ ਆਰ.ਸੀ.ਐਮ.ਪੀ (ਰਾਇਲ  ਕੈਨੇਡੀਅਨ ਮਾਊਨਟੇਨ ਪੁਲੀਸ) ਨੂੰ ਭਾਈਚਾਰੇ ਵਿੱਚ ਪਿੱਛੇ ਜਿਹੇ ਹੋਈਆਂ ਮੌਤਾਂ ਦੀ ਜਾਂਚ ਕਰਨ ਲਈ ਅਪੀਲ ਕੀਤੀ ਹੈ|
ਥੰਡਰ ਬੇਅ, ਓਨਟਾਰੀਓ ਵਿੱਚ ਮਾਊਨਟੀਜ਼ ਨੂੰ ਦਖਲ ਦੇਣ ਲਈ ਕਹਿਣ ਲਈ ਤਿੰਨ ਮੁਖੀ ਪ੍ਰੋਵਿੰਸ਼ੀਅਲ ਵਿਧਾਨਸਭਾ ਪਹੁੰਚੇ| ਉਨ੍ਹਾਂ ਕਿਹਾ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਦੋ ਨਾਬਾਲਗਾਂ ਦੀਆਂ ਲਾਸ਼ਾਂ ਪਾਣੀ ਵਿੱਚੋਂ ਕੱਢੀਆਂ ਗਈਆਂ ਪਰ ਥੰਡਰ ਬੇਅ ਪੁਲੀਸ ਦੀ ਉਦਾਸੀਨਤਾ ਕਾਰਨ ਕੋਈ ਮਾਮਲਾ ਹੱਲ ਨਹੀਂ ਹੋ ਰਿਹਾ| ਉਨਾਂ ਕਿਹਾ ਕਿ 2015 ਵਿੱਚ ਵੀ ਇਸੇ ਤਰ੍ਹਾਂ ਇੱਕ ਫਸਟ ਨੇਸ਼ਨਜ਼ ਦੇ ਇਕ ਵਿਅਕਤੀ ਦੀ ਮੌਤ ਹੋ ਗਈ ਸੀ| ਉਸ ਤੋਂ ਬਾਅਦ ਇਸ ਭਾਈਚਾਰੇ ਦੇ ਲਾਪਤਾ ਹੋਣ ਜਾਂ ਉਨ੍ਹਾਂ ਦੀਆਂ ਮੌਤਾਂ ਦੇ ਸਬੰਧ ਵਿੱਚ ਪੁਲੀਸ ਵੱਲੋਂ ਜਾਂਚ ਕੀਤੀ ਗਈ ਪਰ ਇਹ ਵੀ ਕਿਸੇ ਹੱਲ ਤੇ ਨਹੀਂ ਪੁੱਜੀ|
ਇਸ ਤੋਂ ਪਹਿਲਾਂ 7 ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਹੈ| ਇਸ ਲਈ ਫਸਟ ਨੇਸ਼ਨਜ਼ ਦੇ ਆਗੂਆਂ ਨੇ ਚੰਗੀ ਜਾਂਚ ਦੀ ਮੰਗ ਕੀਤੀ ਹੈ| ਦੂਜੇ ਪਾਸੇ ਥੰਡਰ ਬੇਅ ਪੁਲੀਸ ਸਰਵਿਸਿਜ਼ ਬੋਰਡ ਨੇ ਆਖਿਆ ਕਿ ਇਸ ਭਾਈਚਾਰੇ ਵਿੱਚ ਵੀ ਨਸਲਵਾਦ ਦਾ ਬੋਲਬਾਲਾ ਹੈ ਅਤੇ ਪੁਲੀਸ ਇਸ ਨੂੰ ਠੀਕ ਨਹੀਂ ਕਰ ਸਕਦੀ|

Leave a Reply

Your email address will not be published. Required fields are marked *