ਫਸਲੀ ਬਟੇਰਿਆਂ ਅਤੇ ਗੱਦਾਰਾਂ ਦੀ ਕੋਈ ਪਾਰਟੀ ਨਹੀਂ ਹੁੰਦੀ : ਤੇਜਿੰਦਰਪਾਲ ਸਿੰਘ ਸਿੱਧੂ

ਐਸ ਏ ਐਸ ਨਗਰ, 5 ਦਸੰਬਰ (ਸ.ਬ.) ਪਾਰਟੀ ਵਿੱਚ ਰਹਿ ਕੇ ਗੱਦਾਰੀ ਕਰਨ ਵਾਲੇ ਜਾਂ ਫਿਰ ਮੌਕਾ ਦੇਖ ਕੇ ਪਾਲਾ ਬਦਲਣ ਵਾਲਿਆਂ ਦੀ ਕੋਈ ਪਾਰਟੀ ਨਹੀਂ ਹੁੰਦੀ| ਮੁਹਾਲੀ ਹਲਕੇ ਵਿੱਚ ਵੀ ਅਜਿਹੇ ਕਈ ਮੌਕਾਪ੍ਰਸਤ ਅਖੌਤੀ ਲੀਡਰਾਂ ਦੇ ਨਾਮ ਗਿਣੇ ਜਾ ਸਕਦੇ ਹਨ ਜਿਨ੍ਹਾਂ ਨੇ ਪਾਰਟੀ ਵਿੱਚ ਰਹਿੰਦਿਆਂ ਪਾਰਟੀ ਦੀ ਸਾਖ ਨੂੰ ਢਾਅ ਲਗਾਈ ਹੈ ਪਰ ਇਹ ਗੱਲ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਅੰਤ ਨੂੰ ਐਸੇ ਲੋਕ ਨਾ ਘਰ ਦੇ ਰਹਿੰਦੇ ਹਨ ਨਾ ਹੀ ਘਾਟ ਦੇ| ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੈ. ਤਜਿੰਦਰਪਾਲ ਸਿੰਘ ਸਿੱਧੂ ਨੇ ਆਉਂਦੀਆਂ ਪੰਚਾਇਤੀ ਚੋਣਾਂ ਅਤੇ ਪਾਰਟੀ ਮੈਂਬਰਸ਼ਿਪ ਸੰਬੰਧੀ ਰੱਖੀ ਇੱਕ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਕੀਤਾ| ਉਹਨਾਂ ਕਿਹਾ ਕਿ ਜੇਕਰ ਇਨਸਾਨ ਦੇ ਸ਼ਰੀਰ ਦਾ ਕੋਈ ਅੰਗ ਖ਼ਰਾਬ ਹੋ ਜਾਵੇ ਤਾਂ ਉਸਦਾ ਇਲਾਜ ਕਰਨਾ ਪੈਂਦਾ ਹੈ ਨਾ ਕਿ ਪੂਰਾ ਸ਼ਰੀਰ ਨਕਾਰਾ ਗਿਣਿਆ ਜਾਂਦਾ ਹੈ| ਇਸੇ ਤਰ੍ਹਾਂ ਜੇਕਰ ਪਾਰਟੀ ਵਿੱਚ ਕੋਈ ਗ਼ਲਤ ਇਨਸਾਨ ਦਾਖ਼ਲ ਹੋ ਜਾਂਦਾ ਹੈ ਜਿਸ ਕਰਕੇ ਪਾਰਟੀ ਦੀ ਸਾਖ ਨੂੰ ਢਾਅ ਲੱਗ ਰਹੀ ਹੈ ਜਲਦ ਹੀ ਉਸਦਾ ਵੀ ਇਲਾਜ ਕੀਤਾ ਜਾਵੇਗਾ|
ਉਹਨਾਂ ਕਿਹਾ ਕਿ ਆਉਂਦੀਆਂ ਪੰਚਾਇਤੀ ਚੋਣਾਂ ਵਿੱਚ ਲੋਕ ਕਾਂਗਰਸ ਦੀ ਧੱਕੇਸ਼ਾਹੀ ਦਾ ਜਵਾਬ ਵੋਟ ਰਾਹੀਂ ਦੇਣਗੇ ਅਤੇ ਇਹ ਚੋਣਾਂ ਪੰਜਾਬ ਵਿੱਚ ਮੁੜ ਤੋਂ ਅਕਾਲੀ ਦਲ ਦੀ ਸਰਕਾਰ ਲਿਆਉਣ ਲਈ ਨੀਂਹ ਪੱਥਰ ਦਾ ਕੰਮ ਕਰਨਗੀਆਂ| ਉਹਨਾਂ ਕਿਹਾ ਕਿ ਜਿਹੜੇ ਪਾਰਟੀ ਵਰਕਰ ਅਤੇ ਆਗੂ ਪਾਰਟੀ ਪ੍ਰਤੀ ਪੂਰੀ ਤਨਦੇਹੀ ਅਤੇ ਲਗਨ ਨਾਲ ਸੇਵਾ ਕਰ ਰਹੇ ਹਨ, ਪਾਰਟੀ ਵੀ ਆਪਣੇ ਵਰਕਰਾਂ ਦੇ ਮਾਣ ਸਨਮਾਨ ਵਿੱਚ ਕੋਈ ਕਸਰ ਨਹੀਂ ਛੱਡੇਗੀ|
ਇਸ ਮੌਕੇ ਸ. ਫਤਿਹ ਸਿੰਘ ਸਿੱਧੂ,ਜਥੇਦਾਰ ਸੁਰਿੰਦਰ ਸਿੰਘ ਕਲੇਰ , ਸ. ਅਮਨਦੀਪ ਸਿੰਘ ਅਬਿਆਣਾ , ਸਰਪੰਚ ਨਿਰਮਲ ਸਿੰਘ ਮਾਣਕਮਾਜਰਾ, ਸ. ਅਵਤਾਰ ਸਿੰਘ ਦਾਊਂ, ਸ. ਬਲਵਿੰਦਰ ਸਿੰਘ ਲਖਨੌਰ, ਸ. ਬਲਜੀਤ ਸਿੰਘ ਜਗਤਪੁਰਾ, ਸ. ਹਰਮਿੰਦਰ ਸਿੰਘ ਪੱਤੋਂ, ਡਾ. ਮੇਜਰ ਸਿੰਘ, (ਸਾਰੇ ਸਰਕਲ ਪ੍ਰਧਾਨ) ਹਾਜ਼ਿਰ ਸਨ |

Leave a Reply

Your email address will not be published. Required fields are marked *