ਫ਼ੇਜ਼ 1 ਤੋਂ ਫ਼ੇਜ਼ 11 ਤਕ ਦੀਆਂ ਮਾਰਕੀਟਾਂ ਦੇ ਨਵੀਨੀਕਰਨ ਤੇ ਖ਼ਰਚੇ ਜਾ ਰਹੇ ਹਨ 6 ਕਰੋੜ ਰੁਪਏ : ਸਿੱਧੂ

ਫ਼ੇਜ਼ 1 ਤੋਂ ਫ਼ੇਜ਼ 11 ਤਕ ਦੀਆਂ ਮਾਰਕੀਟਾਂ ਦੇ ਨਵੀਨੀਕਰਨ ਤੇ ਖ਼ਰਚੇ ਜਾ ਰਹੇ ਹਨ 6 ਕਰੋੜ ਰੁਪਏ : ਸਿੱਧੂ
ਫ਼ੇਜ਼ 7 ਅਤੇ 10 ਦੀਆਂ ਮਾਰਕੀਟਾਂ ਵਿਚ ਸਵਾ ਕਰੋੜ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ
ਐਸ.ਏ.ਐਸ ਨਗਰ, 2 ਸਤੰਬਰ  (ਸ.ਬ.) ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਮੁਹਾਲੀ ਸ਼ਹਿਰ ਦੇ ਫ਼ੇਜ਼ 1 ਤੋਂ ਲੈ ਕੇ ਫ਼ੇਜ਼ 11 ਅਤੇ ਸੈਕਟਰ 70 ਤੇ 71 ਦੀਆਂ ਸਾਰੀਆਂ ਮਾਰਕੀਟਾਂ ਦੇ ਬੁਨਿਆਦੀ ਢਾਂਚੇ ਵਿਚ ਸੁਧਾਰ ਅਤੇ ਨਵੀਨੀਕਰਨ ਸਣੇ ਸਮੁੱਚਾ ਕਾਇਆਕਲਪ ਕੀਤਾ ਜਾ ਰਿਹਾ ਹੈ ਜਿਸ ਤੇ ਛੇ ਕਰੋੜ ਰੁਪਏ ਤੋਂ ਵੱਧ ਦੀ ਰਕਮ ਖ਼ਰਚ ਕੀਤੀ ਜਾ ਰਹੀ ਹੈ| ਅੱਜ ਇੱਥੇ  ਫ਼ੇਜ਼ 7 ਅਤੇ 10 ਦੀਆਂ ਮਾਰਕੀਟਾਂ ਵਿਚ ਕ੍ਰਮਵਾਰ 60.39 ਲੱਖ ਰੁਪਏ ਅਤੇ 66 ਲੱਖ ਰੁਪਏ ਰੁਪਏ ਦੀ ਲਾਗਤ ਵਾਲੇ ਵੱਖ-ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਮਗਰੋਂ ਜਾਣਕਾਰੀ ਦਿੰਦਿਆਂ ਸ. ਸਿੱਧੂ ਨੇ ਕਿਹਾ ਕਿ ਮਾਰਕੀਟਾਂ ਦੇ ਨਵੀਨੀਕਰਨ ਨਾਲ ਜਿਥੇ ਸ਼ਹਿਰ ਦੀ ਸੁੰਦਰਤਾ ਵਿਚ ਵਾਧਾ ਹੋਵੇਗਾ, ਉਥੇ ਦੁਕਾਨਦਾਰਾਂ ਅਤੇ ਖ਼ਰੀਦਦਾਰਾਂ ਨੂੰ ਵੀ ਸਹੂਲਤਾਂ ਮਿਲਣਗੀਆਂ| 
ਉਨ੍ਹਾਂ ਦਸਿਆ ਕਿ ਇਨ੍ਹਾਂ ਦੋਹਾਂ ਮਾਰਕੀਟਾਂ ਵਿਚ ਜਿਥੇ ਰੈਡ ਸਟੋਨ, ਲਾਈਟਾਂ, ਗਰਿੱਲਾਂ ਆਦਿ ਲਾਈਆਂ ਜਾਣਗੀਆਂ, ਉਥੇ ਇਨ੍ਹਾਂ ਨੂੰ ਹਰਿਆ-ਭਰਿਆ ਕਰਨ ਲਈ ਸੁੰਦਰ ਬੂਟੇ ਵੀ ਲਾਏ ਜਾਣਗੇ| ਉਹਨਾਂ ਕਿਹਾ ਕਿ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਨਵੀਨੀਕਰਨ ਦਾ ਸਮੁੱਚਾ ਕੰਮ ਛੇਤੀ ਤੋਂ ਛੇਤੀ ਮੁਕੰਮਲ ਕੀਤਾ ਜਾਵੇ ਅਤੇ ਵਰਤੀ ਜਾਣ ਵਾਲੀ ਸਮੱਗਰੀ ਦਾ ਉੱਚ ਮਿਆਰ ਯਕੀਨੀ ਬਣਾਇਆ ਜਾਵੇ| 
ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਕੁੱਝ ਮਾਰਕੀਟਾਂ ਦੇ ਨਵੀਨੀਕਰਨ ਦਾ ਕੰਮ ਪਹਿਲਾਂ ਹੀ ਚੱਲ ਰਿਹਾ ਹੈ ਅਤੇ ਕਈ ਵਿਕਾਸ ਕਾਰਜ ਮੁਕੰਮਲ ਵੀ ਚੁੱਕੇ ਹਨ| ਸਿਹਤ ਮੰਤਰੀ ਨੇ ਕਿਹਾ ਕਿ ਹਲਕਾ ਮੁਹਾਲੀ ਵਿੱਚ ਵਿਕਾਸ ਕਾਰਜ ਜੰਗੀ ਪੱਧਰ ਤੇ ਚੱਲ ਰਹੇ ਹਨ ਅਤੇ ਫ਼ੰਡਾਂ ਦੀ ਕੋਈ ਕਮੀ ਨਹੀਂ ਆਉਣ ਦਿਤੀ ਜਾ ਰਹੀ|
ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਅਤੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਸ੍ਰੀ          ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਨਗਰ ਠਨਿਗਮ ਦੇ ਕਮਿਸ਼ਨਰ ਕਮਲ ਗਰਗ, ਐਸ ਈ ਮੁਕੇਸ਼ ਗਰਗ, ਸਾਬਕਾ ਕੌਂਸਲਰ ਕੁਲਜੀਤ ਸਿੰਘ  ਬੇਦੀ, ਬਲਕਰਨ ਸਿੰਘ ਭਾਟੀ, ਟਿੰਕੂ ਆਨੰਦ, ਐਡਵੋਕੇਟ ਮਨਜੀਤ ਸਿੰਘ ਚੌਹਾਨ, ਗਗਨਦੀਪ ਸਿੰਘ ਧਾਰੀਵਾਲ, ਬਲਜੀਤ ਸਿੰਘ ਗਰੇਵਾਲ, ਅਮਨਪ੍ਰੀਤ ਸਿੰਘ ਵਿਕਟਰ, ਅਨਮੋਲ ਰਤਨ ਭੱਟੀ, ਐਡਵੋਕੇਟ ਨਰਪਿੰਦਰ ਸਿੰਘ ਰੰਗੀ, ਫ਼ੇਜ਼ 7 ਦੀ ਮਾਰਕੀਟ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਪਾਰਸ, ਕਰਨਲ ਰਣਜੀਤ ਸਿੰਘ ਬੋਪਾਰਾਏ, ਜਸਵਿੰਦਰ ਸ਼ਰਮਾ, ਨਿਰਮਲ ਸਿੰਘ ਕੰਗ, ਹਰਪ੍ਰੀਤ ਸਿੰਘ ਐਕਸੀਅਨ, ਅਵਨੀਤ ਕੌਰ ਐਕਸੀਅਨ, ਸਤੀਸ਼ ਸੈਣੀ ਐਕਸੀਅਨ, ਨੀਲਮ ਮਹਿਮੀ ਐਸਡੀਓ, ਪਵਨ ਕੁਮਾਰ ਜੇਈ ਤੋਂ ਇਲਾਵਾ ਹੋਰ ਪਤਵੰਤੇ ਮੌਜੂਦ ਸਨ |

Leave a Reply

Your email address will not be published. Required fields are marked *