ਫਾਇਰਿੰਗ ਕਰ ਕੇ ਦੌੜ ਰਿਹਾ ਨੌਜਵਾਨ ਹਥਿਆਰ ਸਮੇਤ ਗ੍ਰਿਫਤਾਰ

ਜੈਪੁਰ, 3 ਜਨਵਰੀ (ਸ.ਬ.) ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ ਬੀਤੀ ਰਾਤ ਨਸ਼ੇ ਵਿੱਚ ਧੁੱਤ 2 ਨੌਜਵਾਨਾਂ ਨੇ ਇਕ ਬਾਰ ਰੈਸਟੋਰੈਂਟ ਵਿੱਚ ਹਵਾਈ ਫਾਇਰਿੰਗ ਕੀਤੀ, ਹਾਲਾਂਕਿ ਇਸ ਨਾਲ ਕੋਈ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ| ਟਰਾਂਸਪੋਰਟ ਨਗਰ ਥਾਣਾ ਪੁਲੀਸ ਅਨੁਸਾਰ ਲਗਭਗ 11 ਵਜੇ ਥਾਣਾ ਖੇਤਰ ਸਥਿਤ ਗਰੀਨ ਐਂਡ ਚਿਲਡ ਬਾਰ ਰੈਸਟੋਰੈਂਟ ਤੇ 2 ਨੌਜਵਾਨ ਆਏ ਅਤੇ ਬੀਅਰ ਪੀਣ ਤੋਂ ਬਾਅਦ ਬਿਨਾਂ ਪੈਸੇ ਦਿੱਤੇ ਹੀ ਜਾਣ ਲੱਗੇ| ਬਾਰ ਮਾਲਕ ਨੇ ਜਦੋਂ ਉਨ੍ਹਾਂ ਤੋਂ ਪੈਸੇ ਮੰਗੇ ਤਾਂ ਉਨ੍ਹਾਂ ਵਿੱਚੋਂ ਇਕ ਨੌਜਵਾਨ ਨੇ ਦੇਸੀ ਕੱਟੇ ਨਾਲ ਫਾਇਰਿੰਗ ਕਰ ਦਿੱਤੀ|
ਨੌਜਵਾਨਾਂ ਵੱਲੋਂ ਫਾਇਰਿੰਗ ਕਰਨ ਤੇ ਬਾਰ ਮਾਲਕ ਨੇ ਪੁਲੀਸ ਨੂੰ ਬੁਲਾ ਲਿਆ| ਪੁਲੀਸ ਨੂੰ ਦੇਖ ਕੇ ਨੌਜਵਾਨ ਦੌੜਨ ਲੱਗੇ, ਜਿਸ ਤੇ ਪੁਲੀਸ ਨੇ ਇਕ ਨੌਜਵਾਨ ਮੀਠਾਲਾਲ ਨੂੰ ਗ੍ਰਿਫਤਾਰ ਕਰ ਲਿਆ, ਜਦੋਂ ਕਿ ਦੂਜਾ ਦੌੜਨ ਵਿੱਚ ਕਾਮਯਾਬ ਰਿਹਾ| ਪੁਲੀਸ ਨੇ ਨੌਜਵਾਨ ਤੋਂ ਇਕ ਦੇਸੀ ਕੱਟਾ ਬਰਾਮਦ ਕਰ ਕੇ ਉਸ ਨੂੰ ਆਰਮਜ਼ ਐਕਟ ਅਧੀਨ ਗ੍ਰਿਫਤਾਰ ਕਰ ਲਿਆ ਹੈ ਅਤੇ ਦੂਜੇ ਨੌਜਵਾਨ ਦੀ ਭਾਲ ਕਰ ਰਹੀ ਹੈ|

Leave a Reply

Your email address will not be published. Required fields are marked *