ਫਾਇਰ ਬ੍ਰਿਗ੍ਰੇਡ ਟੀਮ ਵੱਲੋਂ ਸ਼ਹਿਰ ਵਿੱਚ ਫਲੈਗ ਮਾਰਚ ਦੌਰਾਨ ਆਪਣੀ ਕਲਾ ਦਾ ਪ੍ਰਦਰਸ਼ਨ

ਐਸ ਏ ਐਸ ਨਗਰ,14 ਅਪ੍ਰੈਲ (ਸ.ਬ.) ਮੁਹਾਲੀ ਫਾਇਰ ਸਰਵਿਸ ਵਲੋਂ ਅੱਜ ਡਵੀਜਨਲ ਫਾਇਰ ਅਫਸਰ  ਭੁਪਿੰਦਰ ਸਿੰਘ ਸੰਧੂ ਦੀ ਅਗਵਾਈ ਵਿੱਚ ਫਾਇਰ ਹਫਤੇ ਦੀ ਸ਼ੁਰੂਆਤ ਕੀਤੀ ਗਈ| ਇਸ ਮੌਕੇ ਫਾਇਰ   ਬ੍ਰਿਗੇਡ ਦੀਆਂ ਗੱਡੀਆਂ ਰਾਹੀਂ ਫਾਇਰ ਬ੍ਰਿਗ੍ਰੇਡ ਦੇ ਅਧਿਕਾਰੀਆਂ ਅਤੇ ਮੁਲਾਜਮਾਂ ਨੇ ਪੂਰੇ ਸ਼ਹਿਰ ਵਿੱਚ ਫਲੈਗ ਮਾਰਚ ਕੀਤਾ | ਇਹ ਫਲੈਗ ਮਾਰਚ   ਫੇਜ 1 ਤੋਂ ਸ਼ੁਰੂ ਹੋਇਆ ਅਤੇ ਵੱਖ ਵੱਖ ਇਲਾਕਿਆਂ ਵਿੱਚ ਗਿਆ| ਇਸ ਫਲੈਗ ਮਾਰਚ ਦੌਰਾਨ ਫਾਇਰ ਬ੍ਰਿਗ੍ਰੇਡ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਲੋਕਾਂ ਨੂੰ ਅੱਗ ਤੋਂ ਬਚਾਓ ਕਰਨ ਅਤੇ ਅੱਗ ਲੱਗਣ ਉਪਰੰਤ ਲੋੜੀਂਦੇ ਉਪਾਅ ਕਰਨ ਦੀ ਜਾਣਕਾਰੀ ਦਿੱਤੀ| ਇਸ ਮੌਕੇ ਫੇਜ਼ 3 ਬੀ 2 ਦੀ ਮਾਰਕੀਟ ਅਤੇ ਹੋਰ ਥਾਵਾਂ ਉਪਰ ਫਾਇਰ ਬ੍ਰਿਗੇਡ ਟੀਮ ਵਲੋਂ ਆਪਣੀ ਕਲਾ ਦਾ ਮੁਜਾਹਰਾ ਵੀ ਕੀਤਾ ਗਿਆ|
ਇਸ ਮੌਕੇ ਡਵੀਜਨਲ ਫਾਇਰ ਅਫਸਰ ਭੁਪਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਅੱਜ 14 ਅਪ੍ਰੈਲ ਤੋਂ ਫਾਇਰ  ਸੇਫਟੀ ਹਫਤੇ ਦੀ ਸ਼ੁਰੂਆਤ ਕੀਤੀ ਗਈ ਹੈ ਜੋ ਕਿ 20 ਅਪ੍ਰੈਲ ਤੱਕ ਚੱਲੇਗਾ| ਉਹਨਾਂ ਦਸਿਆ ਕਿ 14 ਅਪ੍ਰੈਲ 1944 ਨੂੰ ਬੰਬੇ ਵਿਕਟੋਰੀਆ ਇਲਾਕੇ ਵਿੱਚ ਭਿਅੰਕਰ ਅੱਗ ਲੱਗ ਗਈ ਸੀ, ਜਿਸ ਵਿੱਚ 20 ਤੋਂ ਵੱਧ ਸਮੁੰਦਰੀ ਜਹਾਜ ਵੀ ਲਪੇਟ ਵਿੱਚ ਆ ਗਏ ਸਨ| ਇਸ ਅੱਗ ਵਿੱਚ 700 ਵਿਅਕਤੀ ਮਾਰੇ ਗਏ ਸਨ, ਜਿਹਨਾਂ ਵਿੱਚ 7 ਫਾਇਰ ਕਰਮੀ ਵੀ ਸ਼ਾਮਲ ਸਨ| ਇਸ ਅਗਨੀਕਾਂਡ ਵਿੱਚ  ਇਕ ਹਜਾਰ ਵਿਅਕਤੀ ਜਖਮੀ ਹੋਏ ਸਨ| ਇਸ ਅੱਗ ਨਾਲ 100 ਕਰੋੜ ਤੋਂ ਵੱਧ ਦਾ ਨੁਕਸਾਨ ਹੋ ਗਿਆ ਸੀ| ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਹੀ ਹਰ ਸਾਲ ਫਾਇਰ ਸੇਫਟੀ ਹਫਤਾ ਮਨਾਇਆ ਜਾਂਦਾ ਹੈ|

Leave a Reply

Your email address will not be published. Required fields are marked *