ਫਿਜੀਓ ਹੋਲਿਸਟਿਕ ਥਰੈਪੀ ਕੈਂਪ ਲਗਾਇਆ

ਐਸ ਏ ਐਸ ਨਗਰ, 15 ਜਨਵਰੀ (ਸ.ਬ.) ਮੁਹਾਲੀ ਫੈਲਫੇਅਰ ਸੁਸਾਇਟੀ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਗੁਰਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਦੋ ਦਿਨਾਂ ਕੈਂਪ ਲਗਾਇਆ ਗਿਆ ਅਤੇ ਫਿਜੀਓ ਹੋਲਿਸਟਿਕ ਥਰੈਪੀ ਰਾਹੀਂ ਜੀਵਨ ਸ਼ੈਲੀ ਵਿੱਚ ਜਾਗਰੂਕਤਾ ਲਿਆ ਕੇ ਨਿਰੋਗ ਜੀਵਨ ਜਿਊਣ ਬਾਰੇ ਸੰਗਤ ਨੂੰ ਜਾਗਰੂਕ ਕੀਤਾ ਗਿਆ|
ਸੁਸਾਇਟੀ ਦੇ ਪ੍ਰਧਾਨ ਡਾ. ਪ੍ਰੀਤਮ ਸਿੰਘ ਨੇ ਦੱਸਿਆ ਕਿ ਇਸ ਥਰੈਪੀ ਨੂੰ ਅਪਣਾ ਕੇ ਦਰਦ ਨਿਵਾਰਕ ਐਂਟੀ ਅਲਰਜਿਕ ਅਤੇ ਸਿਹਤ ਤੇ ਮਾਰੂ ਪ੍ਰਭਾਵ ਪਾਉਣ ਵਾਲੇ ਸਟੀਰਾਇਡ ਤੋਂ ਨਿਜਾਤ ਪਾਈ ਜਾ ਸਕਦੀ ਹੈ| ਖੁਰਾਕ ਦੀ ਵਿਧੀ, ਸਾਫ ਤੇ ਸਵੱਛ ਜੀਵਨ ਸ਼ੈਲੀ ਅਪਣਾਉਣਾ ਤੇ ਸੌਣ ਵੇਲੇ ਮੈਡੀਟੇਸ਼ਨ ਕਰਦੇ ਹੋਏ ਵਿਚਾਰ ਮੁਕਤ ਹੋ ਕੇ ਸੌਣਾ ਹੀ ਸਰੀਰਕ ਤੇ ਮਾਨਸਿਕ ਤੌਰ ਤੇ ਸਿਹਤਮੰਦ ਹੋਣ ਦੀ ਕਲਾ ਹੈ ਜਿਸਨੂੰ ਅਪਣਾ ਕੇ ਜੀਵਨ ਊਰਜਾ ਨੂੰ ਕ੍ਰਿਆਸ਼ੀਲ ਕਰਕੇ ਸਰੀਰ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ|
ਉਹਨਾਂ ਦੱਸਿਆ ਕਿ ਧਰਮ ਅਤੇ ਵਿਗਿਆਨ ਦੇ ਸੁਮੇਲ ਨਾਲ ਵਿਕਸਤ ਹੋ ਰਹੀ ਇਸ ਸਾਇੰਸ ਨੂੰ ਆਮ ਲੋਕਾਂ ਨੇ ਬਹੁਤ ਪਸੰਦ ਕੀਤਾ| ਇਸ ਕੈਂਪ ਵਿੱਚ ਡਾ.ਬਲਬੀਰ ਸਿੰਘ ਫਿਜੀਓਥਰੈਪਿਸਟ, ਰੁਪਿੰਦਰ ਕੌਰ ਲੇਡੀ ਫਿਜੀਓਥਰੈਪਿਸਟ, ਸੋਸ਼ਲ ਵਰਕਰ ਅਰਸ਼ਪ੍ਰੀਤ ਕੌਰ ਨੇ ਵੀ ਆਪਣੀਆਂ ਸੇਵਾਵਾਂ ਦਿੱਤੀਆਂ|

Leave a Reply

Your email address will not be published. Required fields are marked *