ਫਿਰੋਜ਼ਪੁਰ ਵਿੱਚ ਕਿਸਾਨ ਵਲੋਂ ਪਤਨੀ ਤੇ 2 ਬੱਚਿਆਂ ਦਾ ਕਤਲ

ਫਿਰੋਜ਼ਪੁਰ, 11 ਜਨਵਰੀ (ਸ.ਬ.) ਫਿਰੋਜ਼ਪੁਰ ਦੇ ਪਿੰਡ ਆਸਲ ਵਿੱਚ ਇਕ ਕਿਸਾਨ ਵਲੋਂ ਆਪਣੀ ਪਤਨੀ ਅਤੇ 2 ਬੱਚਿਆਂ (9 ਸਾਲ ਅਤੇ 11 ਸਾਲ) ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ| ਕਤਲ ਦੀ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਕਿਸਾਨ ਪਰਮਜੀਤ ਘਰ ਤੋਂ ਫਰਾਰ ਹੋ ਗਿਆ|
ਘਟਨਾ ਦੀ ਸੂਚਨਾ ਮਿਲਣ ਤੇ ਪਹੁੰਚੀ ਪੁਲੀਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ|
ਮਿਲੀ ਜਾਣਕਾਰੀ ਅਨੁਸਾਰ ਪਰਮਜੀਤ ਨਸ਼ੇ ਕਰਨ ਦਾ ਆਦੀ ਸੀ ਅਤੇ ਉਸ ਦੇ ਸਿਰ ਤੇ ਬੈਂਕਾਂ ਅਤੇ ਆੜ੍ਹਤੀਆਂ ਦਾ ਕਰਜ਼ਾ ਸੀ, ਜਿਸ ਕਾਰਨ ਉਹ ਆਰਥਿਕ ਤੌਰ ਤੇ ਪਰੇਸ਼ਾਨ ਸੀ|

Leave a Reply

Your email address will not be published. Required fields are marked *