ਫਿਰ ਤੋਂ ਵੱਡੇ ਪੱਧਰ ਤੇ ਸੰਘਰਸ਼ ਨਾਲ ਘਿਰ ਸਕਦਾ ਹੈ ਲੀਬੀਆ : ਐਂਟੋਨੀਓ ਗੁਟੇਰੇਸ

ਸੰਯੁਕਤ ਰਾਸ਼ਟਰ, 15 ਅਪ੍ਰੈਲ (ਸ.ਬ.) ਇੱਥੋਂ ਦੇ ਜਨਰਲ ਸਕੱਤਰ ਐਂਟੋਨੀਓ ਗੁਟੇਰੇਸ ਨੇ ਤ੍ਰਿਪੋਲੀ ਵਿੱਚ ਸੁਰੱਖਿਆ ਵਿਵਸਥਾ ਦੀ ਨਾਜ਼ੁਕ ਸਥਿਤੀ ਅਤੇ ਤੇਲ ਨਾਲ ਭਰਪੂਰ ਪੂਰਬੀ ਭਾਗ ਵਿੱਚ ਛਿੜੀ ਲੜਾਈ ਦਾ ਹਵਾਲਾ ਦਿੰਦੇ ਹੋਏ ਚਿਤਾਵਨੀ ਦਿੱਤੀ ਹੈ ਕਿ ਲੀਬੀਆ ਫਿਰ ਤੋਂ ਵੱਡੇ ਪੱਧਰ ਤੇ ਸੰਘਰਸ਼ ਨਾਲ ਘਿਰ ਸਕਦਾ ਹੈ| ਸੰਯੁਕਤ ਰਾਸ਼ਟਰ ਪ੍ਰਮੁੱਖ ਨੇ ਸੁਰੱਖਿਆ ਪ੍ਰੀਸ਼ਦ ਨੂੰ ਸੌਂਪੀ ਗਈ ਇਕ ਰਿਪੋਰਟ ਵਿੱਚ ਨਵੀਂ ਸੈਨਾ ਦੇ ਵਾਧੇ ਅਤੇ ਮੌਜੂਦਾ ਰਾਜਨੀਤਿਕ ਗਤੀਰੋਧ ਤੇ ਚਿੰਤਾ ਜ਼ਾਹਿਰ ਕੀਤੀ ਹੈ|
ਗੁਟੇਰੇਸ ਨੇ ਕਿਹਾ ਹੈ ਕਿ ਇਸਲਾਮਿਕ ਸਟੇਟ ਅੱਤਵਾਦੀ ਸਮੂਹ ਦਾ ਹੁਣ ਲੀਬੀਆ ਦੇ ਖੇਤਰਾਂ ਤੇ ਕੰਟਰੋਲ ਨਹੀਂ ਹੈ, ਪਰ ਉਨ੍ਹਾਂ ਦੇ ਮੈਬਰਾਂ ਨੂੰ ਇੱਥੇ ਦੇਖਿਆ ਗਿਆ ਹੈ| ਵੱਖ-ਵੱਖ ਜਗ੍ਹਾ ਤੇ ਹੋਣ ਵਾਲੇ ਹਮਲਿਆਂ ਲਈ ਇਸ ਸੰਗਠਨ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਰਿਹਾ ਹੈ ਅਤੇ ਕੌਮਾਂਤਰੀ ਭਾਈਚਾਰਾ ਹੁਣ ਵੀ ਨਿਸ਼ਾਨੇ ਤੇ ਹਨ| ਲੀਬੀਆ ਵਿੱਚ ਸਾਲ 2011 ਵਿੱਚ ਹੋਏ ਵਿਦਰੋਹ ਅਤੇ ਤਾਨਾਸ਼ਾਹ ਮੁਹੰਮਦ ਗਦਾਫੀ ਦੀ ਹੱਤਿਆ ਤੋਂ ਬਾਅਦ ਤੋਂ ਇੱਥੇ ਸੰਘਰਸ਼ ਦੀ ਸਥਿਤੀ ਬਣੀ ਹੋਈ ਹੈ|

Leave a Reply

Your email address will not be published. Required fields are marked *