ਫਿਰ ਪੀ.ਸੀ.ਬੀ. ਦੇ ਪ੍ਰਧਾਨ ਬਣਨਗੇ ਸੇਠੀ

ਕਰਾਚੀ, 11 ਜੁਲਾਈ (ਸ.ਬ.)  ਨਜਮ ਸੇਠੀ ਨੇ ਅਗਲੇ ਮਹੀਨੇ ਸ਼ਹਿਰਯਾਰ ਖਾਨ ਦੀ ਜਗ੍ਹਾ ਪਾਕਿਸਤਾਨ ਕ੍ਰਿਕਟ ਬੋਰਡ ਪੀ.ਸੀ.ਬੀ. ਦਾ ਨਵਾਂ ਪ੍ਰਧਾਨ ਬਣਨ ਦੀ ਤਿਆਰੀ ਕਰ ਲਈ ਹੈ ਕਿਉਂਕਿ ਮੁੱਖ ਸਰਪ੍ਰਸਤ ਨੇ ਉਨ੍ਹਾਂ ਨੂੰ ਸੰਚਾਲਨ ਮੰਡਲ ਦੇ ਦੂਜੇ ਕਾਰਜਕਾਲ ਦੇ ਲਈ ਨਾਮਜ਼ਦ ਕੀਤਾ ਹੈ|
ਪ੍ਰਧਾਨਮੰਤਰੀ ਨਵਾਜ਼ ਸ਼ਰੀਫ ਨੇ 69 ਸਾਲ ਦੇ ਸੇਠੀ ਅਤੇ ਕਾਰਪੋਰੇਟ ਜਗਤ ਨਾਲ ਸਬੰਧ ਰਖਣ ਵਾਲੇ ਆਰਿਫ ਏਜਾਜ਼ ਨੂੰ ਪੀ.ਸੀ.ਬੀ. ਦੇ ਸੰਚਾਲਨ ਮੰਡਲ ਵਿੱਚ ਨਾਮਜ਼ਦ ਕੀਤਾ ਹੈ| ਸ਼ਹਿਰਯਾਰ ਨੇ ਪੁਸ਼ਟੀ ਕੀਤੀ ਹੈ ਕਿ ਉਹ ਅਗਸਤ ਵਿੱਚ ਆਪਣਾ ਤਿੰਨ ਸਾਲ ਦਾ ਕਾਰਜਕਾਲ ਖਤਮ ਹੋਣ ਦੇ ਬਾਅਦ ਇਕ ਹੋਰ ਕਾਰਜਕਾਲ ਦੇ ਲਈ ਕੋਸ਼ਿਸ਼ ਨਹੀਂ ਕਰਨਗੇ|

Leave a Reply

Your email address will not be published. Required fields are marked *