ਫਿਰ ਮੁਸ਼ਕਿਲ ਵਿੱਚ ਫਸੇ ਮੁੱਖ ਮੰਤਰੀ ਕੇਜਰੀਵਾਲ!

ਨਵੀਂ ਦਿੱਲੀ, 2 ਜੂਨ (ਸ.ਬ.) ਐਂਟੀ ਕਰੱਪਸ਼ਨ ਬਿਊਰੋ (ਏ.ਸੀ.ਬੀ.) ਨੇ ਅੱਜ ਦਿੱਲੀ ਸਰਕਾਰ ਦੇ ਲੋਕ ਨਿਰਮਾਣ ਵਿਭਾਗ (ਪੀ.ਡਬਲਯੂ. ਡੀ.) ਨਾਲ ਜੁੜੇ ਇਕ ਕਥਿਤ ਘਪਲੇ ਦੀ ਇਕ ਜ਼ਿਲਾ ਅਦਾਲਤ ਵਿੱਚ ਸਥਿਤੀ ਰਿਪੋਰਟ ਪੇਸ਼ ਕੀਤੀ ਹੈ|  ਏ.ਸੀ.ਬੀ. ਨੇ ਕੋਰਟ ਨੂੰ ਦੱਸਿਆ ਕਿ ਉਸ ਨੇ ਇਸ ਮਾਮਲੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਹੋਰ ਲੋਕਾਂ ਦੇ ਖਿਲਾਫ ਤਿੰਨ ਐਫ.ਆਈ.ਆਰ. ਦਰਜ ਕਰਵਾਈ ਹੈ| ਏ.ਸੀ.ਬੀ. ਨੇ ਕੋਰਟ ਨੂੰ ਦੱਸਿਆ ਕਿ ਉਸ ਨੇ 8 ਮਈ ਨੂੰ ਇਸ ਮਾਮਲੇ ਵਿੱਚ ਤਿੰਨ ਐਫ.ਆਈ. ਆਰ. ਦਰਜ ਕੀਤੀ ਹੈ|
ਏ.ਸੀ.ਬੀ. ਨੇ ਰਾਹੁਲ ਸ਼ਰਮਾ ਦੀ ਸ਼ਿਕਾਇਤ ਦੇ ਆਧਾਰ ਤੇ ਇਕ ਰਿਪੋਰਟ ਦਾਖਲ ਕੀਤੀ ਹੈ| ਏ.ਸੀ.ਬੀ. ਨੇ ਕੋਰਟ ਨੂੰ ਦੱਸਿਆ ਕਿ ਉਸ ਨੇ ਇਸ ਮਾਮਲੇ ਵਿੱਚ 3 ਐਫ.ਆਈ.ਆਰ. ਦਰਜ ਕਰਵਾਉਂਦੇ ਹੋਏ ਕਈ ਠਿਕਾਣਿਆਂ ਤੇ ਛਾਪੇਮਾਰੀ ਕਰਦੇ ਹੋਏ ਕਈ ਦਸਤਾਵੇਜ਼ਾਂ ਨੂੰ ਜ਼ਬਤ ਕੀਤਾ ਹੈ| ਸ਼ਿਕਾਇਤ ਕਰਤਾ ਰਾਹੁਲ ਸ਼ਰਮਾ ਤੇ ਹੋਏ ਹਮਲੇ ਦੇ ਮਾਮਲੇ ਵਿੱਚ ਨੋਇਡਾ ਪੁਲੀਸ ਸਟੇਸ਼ਨ ਵਿੱਚ ਆਈ.ਪੀ.ਸੀ. ਦੀ ਧਾਰਾ 307 ਦੇ ਤਹਿਤ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਹੈ| ਜਾਣਕਾਰੀ ਮੁਤਾਬਕ ਪਿਛਲੇ ਮਹੀਨੇ ਐਂਟੀ ਕਰੱਪਸ਼ਨ ਬਿਊਰੋ ਨੇ ਕਥਿਤ ਪੀ.ਡਬਲਯੂ.ਡੀ. ਘਪਲੇ ਵਿੱਚ ਤਿੰਨ ਐਫ.ਆਈ.ਆਰ. ਦਰਜ ਕੀਤੀਆਂ ਸੀ| ਇਨ੍ਹਾਂ ਵਿੱਚ ਇਕ ਐਫ.ਆਈ.ਆਰ. ਵਿੱਚ ਕੇਜਰੀਵਾਲ ਦੇ ਸਾਂਢੂ ਸਰੇਂਦਰ ਬੰਸਲ ਦੀ ਕੰਪਨੀ ਰੇਨੂੰ ਕੰਨਟਰਕਸ਼ਨ ਦਾ ਵੀ ਨਾਂ ਹੈ| ਇਸ ਦੇ ਇਲਾਵਾ ਪੀ.ਡਬਲਯੂ.ਡੀ. ਦੇ ਅਧਿਕਾਰੀ ਅਤੇ ਹੋਰ 2 ਦੋਸ਼ੀਆਂ ਦੇ ਨਾਂ ਇਨ੍ਹਾਂ ਵਿੱਚ ਦਰਜ ਹਨ|

Leave a Reply

Your email address will not be published. Required fields are marked *