ਫਿਰ ਵਿਗੜੀ ਦਿੱਲੀ ਦੀ ਹਵਾ, ਅਗਲੇ 4 ਦਿਨ ਬੇਹੱਦ ਸੰਵੇਦਨਸ਼ੀਲ

ਨਵੀਂ ਦਿੱਲੀ, 28 ਨਵੰਬਰ (ਸ.ਬ.) ਦਿੱਲੀ ਦੀ ਹਵਾ ਵਿੱਚ ਪ੍ਰਦੂਸ਼ਣ ਦਾ ਪੱਧਰ ਫਿਰ ਤੋਂ ਵਧਣ ਲੱਗਾ ਹੈ| ਅੱਜ ਸਵੇਰ ਦਿੱਲੀ ਵਾਸੀਆਂ ਦਾ ਸਾਹਮਣਾ ਠੰਡ ਦੇ ਨਾਲ-ਨਾਲ ਸਮੋਗ ਨਾਲ ਵੀ ਹੋਇਆ| ਮੌਸਮ ਵਿਭਾਗ ਨੇ ਹਵਾ ਦੀ ਗੁਣਵੱਤਾ ਬਹੁਤ ਮਾੜੀ ਕਰਾਰ ਦਿੱਤੀ ਹੈ| ਦਿੱਲੀ ਵਿੱਚ ਬੀਤੇ ਕੁਝ ਦਿਨ ਤੱਕ ਤਾਂ ਠੀਕ ਰਹੇ ਪਰ ਇਕ ਵਾਰ ਫਿਰ ਤੋਂ ਇੱਥੇ ਹਾਲਾਤ ਵਿਗੜਨ ਦਾ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ| ਸਮੋਗ ਦੀ ਚਾਦਰ ਨਾਲ ਬੀਤੀ ਰਾਤ ਨੂੰ ਕਈ ਇਲਾਕਿਆਂ ਵਿੱਚ ਤਾਂ ਪ੍ਰਦੂਸ਼ਣ ਦਾ ਪੱਧਰ 5 ਤੋਂ 6 ਗੁਣਾ ਤੋਂ ਵਧ ਤੱਕ ਵਧ ਗਿਆ| ਦੱਸਿਆ ਜਾਂਦਾ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਜੇਕਰ ਘੱਟੋ-ਘੱਟ ਤਾਮਪਾਨ ਥੋੜ੍ਹਾ ਵੀ ਹੋਰ ਹੇਠਾਂ ਡਿੱਗਿਆ ਤਾਂ ਸਮੋਗ ਦੀ ਚਾਦਰ ਜ਼ਮੀਨ ਨੂੰ ਛੂਹਣ ਲੱਗੇਗੀ ਅਤੇ ਲੋਕ ਸਿੱਧਾ ਇਸ ਦੀ ਲਪੇਟ ਵਿੱਚ ਆਉਣਗੇ| ਐਤਵਾਰ ਦੀ ਰਾਤ ਤੋਂ ਹੀ ਰਾਜਧਾਨੀ ਵਿੱਚ ਪ੍ਰਦੂਸ਼ਣ ਦਾ ਪੱਧਰ ਤਿੰਨ ਤੋਂ ਚਾਰ ਗੁਣਾ ਤੋਂ ਵਧ ਦਰਜ ਕੀਤਾ ਜਾਣ ਲੱਗਾ ਹੈ| ਰਾਜਧਾਨੀ ਵਿੱਚ ਪੀ.ਐਮ. 2.5 ਅਤੇ ਪੀ.ਐਮ. 10 ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ| ਆਸ ਹੈ ਕਿ ਅਗਲੇ ਤਿੰਨ ਤੋਂ ਚਾਰ ਦਿਨ ਤੱਕ ਦਿੱਲੀ ਵਿੱਚ ਪ੍ਰਦੂਸ਼ਣ ਦਾ ਪੱਧਰ ਖਤਰਨਾਕ ਹੀ ਬਣਿਆ ਰਹੇਗਾ|

Leave a Reply

Your email address will not be published. Required fields are marked *