ਫਿਲਪੀਨਸ ਦੇ ਕੈਸੀਨੋ ਵਿੱਚ ਗੋਲੀਬਾਰੀ, ਕਈਆਂ ਨੂੰ ਮਾਰ ਕੇ ਹਮਲਾਵਰ ਨੇ ਕੀਤੀ ਆਤਮ ਹੱਤਿਆ

ਮਨੀਲਾ, 2 ਜੂਨ (ਸ.ਬ.) ਫਿਲੀਪੀਨਸ ਦੀ ਰਾਜਧਾਨੀ ਮਨੀਲਾ ਦੇ ਇਕ ਰਿਜ਼ਾਰਟ ਅਤੇ ਕੈਸੀਨੋ ਵਿੱਚ ਇਕ ਬੰਦੂਕਧਾਰੀ ਨੇ ਤੜਕੇ ਹਮਲਾ ਕਰ ਦਿੱਤਾ, ਜਿਸ ਵਿੱਚ 34 ਲੋਕਾਂ ਦੀ ਮੌਤ ਹੋਣ ਦਾ ਖਦਸ਼ਾ ਹੈ| ਸਥਾਨਕ ਪੁਲੀਸ ਨੇ ਜਾਣਕਾਰੀ ਦਿੱਤੀ ਕਿ ਹਮਲਾਵਰ ਨੇ ਇਸ ਮਗਰੋਂ ਖੁਦ ਨੂੰ ਅੱਗ ਲਗਾ ਕੇ ਆਤਮ ਹੱਤਿਆ ਕਰ ਲਈ| ਇਸ ਮਗਰੋਂ ਦੇਸ਼ ਦੇ ਦੱਖਣੀ ਭਾਗ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ|
ਬਾਅਦ ਵਿੱਚ ਪੁਲੀਸ ਨੇ ਦੱਸਿਆ ਕਿ ਇਸ ਵਿਅਕਤੀ ਦਾ ਮਕਸਦ ਡਕੈਤੀ ਕਰਨਾ ਸੀ ਅਤੇ  ਉਹ ਅੱਤਵਾਦੀ ਨਹੀਂ ਸੀ| ਐਮਰਜੈਂਸੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਰਿਜ਼ਾਰਟ ਵਰਲਡ ਮਨੀਲਾ ਵਿੱਚ ਨਕਾਬਪੋਸ਼ ਬੰਦੂਕਧਾਰੀ ਦੀ ਗੋਲੀਬਾਰੀ ਨਾਲ ਮਚੀ ਭਗਦੜ ਕਾਰਨ ਜ਼ਿਆਦਾਤਾਰ ਲੋਕਾਂ ਦੀ ਮੌਤ ਸਾਹ ਘੁੱਟ ਹੋਣ ਕਾਰਨ ਹੋਈ|
ਅੱਧੀ ਰਾਤ ਮਗਰੋਂ ਵਾਪਰੀ ਇਸ ਘਟਨਾ ਮਗਰੋਂ ਲੋਕ ਇੱਧਰ-ਉਧਰ ਭੱਜਣ ਲੱਗੇ| ਇਸ ਘਟਨਾ ਵਿੱਚ 54 ਲੋਕ ਜ਼ਖਮੀ ਹੋਏ| ਇਸ ਗੋਲੀਬਾਰੀ ਮਗਰੋਂ ਕੰਪਨੀ ਦੇ ਸ਼ੇਅਰਾਂ ਵਿੱਚ ਗਿਰਵਾਟ ਦਰਜ ਕੀਤੀ ਗਈ ਹੈ|

Leave a Reply

Your email address will not be published. Required fields are marked *