ਫਿਲਪੀਨਜ਼ ਵਿੱਚ ਆਏ ਭੂਚਾਲ ਕਾਰਨ ਕਈ ਇਮਾਰਤਾਂ ਹੋਈਆਂ ਢਹਿ-ਢੇਰੀ, 15 ਦੀ ਮੌਤ, 90 ਜ਼ਖਮੀ

ਮਨੀਲਾ, 11 ਫਰਵਰੀ (ਸ.ਬ.) ਫਿਲਪੀਨਜ਼ ਦੇ ਦੱਖਣੀ ਹਿੱਸੇ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ| ਪਹਿਲਾਂ ਇਸਦੀ ਤੀਬਰਤਾ 6.5 ਦੱਸੀ ਜਾ ਰਹੀ ਸੀ ਜਦਕਿ ਪਹਿਲਾਂ ਇਸਦੀ ਤੀਬਰਤਾ 6.5 ਦੱਸੀ ਜਾ ਰਹੀ ਸੀ| ਸੁਰੀਗਾਓ ਡੇਲ ਨੋਰਟੇ ਇਲਾਕੇ ਵਿੱਚ ਬੀਤੀਰਾਤ ਇਹ ਝਟਕੇ ਮਹਿਸੂਸ ਕੀਤੇ ਗਏ| ਇਸ ਕਾਰਨ 15 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 90 ਲੋਕ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ      ਗਏ| ਭੂਚਾਲ ਦਾ ਕੇਂਦਰ ਸੁਰੀਗਾਓ ਦੀ ਰਾਜਧਾਨੀ ਤੋਂ 14 ਕਿਲੋ ਮੀਟਰ ਦੂਰ ਉੱਤਰੀ-ਪੱਛਮੀ ਇਲਾਕੇ ਵਿੱਚ ਸੀ| ਇਸਦੀ ਜ਼ਮੀਨ ਵਿੱਚ ਡੂੰਘਾਈ 11 ਕਿਲੋਮੀਟਰ ਤਕ ਰਹੀ, ਜਿਸ ਕਾਰਨ ਕਿਸੇ ਤਰ੍ਹਾਂ ਦੀ ਸੁਨਾਮੀ ਦਾ ਖਤਰਾ ਨਹੀਂ ਹੈ| ਕਈ ਥਾਂਵਾਂ ਤੇ ਬਿਜਲੀ ਸਪਲਾਈ ਵੀ ਬੰਦ ਹੋ ਗਈ ਹੈ| ਸੈਂਕੜੇ ਲੋਕ ਸੁਰੱਖਿਅਤ ਥਾਵਾਂ ਤੇ ਚਲੇ        ਗਏ| ਕਈਆਂ ਨੇ ਪਾਰਕਾਂ ਅਤੇ ਖੁੱਲ੍ਹੇ ਮੈਦਾਨਾਂ ਵਿੱਚ ਰਾਤ ਬਤੀਤ ਕੀਤੀ|
ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਭੱਜ-ਦੌੜ ਦੇਖ ਕੇ ਘਬਰਾ ਗਏ ਅਤੇ ਚੀਕਾਂ ਮਾਰਨ ਲੱਗ ਗਏ| ਜਾਣਕਾਰੀ ਮੁਤਾਬਕ ਇਕ ਛੋਟੇ ਪ੍ਰਾਇਮਰੀ ਸਕੂਲ ਦੀ ਇਮਾਰਤ ਟੁੱਟ ਗਈ, ਜਿਸ ਕਾਰਨ ਉਥੇ ਖੜ੍ਹੀ ਇਕ ਕਾਰ ਹੇਠਾਂ ਦੱਬ ਗਈ| ਅਧਿਕਾਰੀਆਂ ਨੇ ਦੱਸਿਆ ਕਿ ਇਕ ਪੁਲ ਅਤੇ ਹੋਟਲ ਸਮੇਤ ਕਈ ਘਰਾਂ ਨੂੰ ਵੀ ਨਕਸਾਨ ਪੁੱਜਾ ਹੈ|

Leave a Reply

Your email address will not be published. Required fields are marked *