ਫਿਲਪੀਨਜ਼ ਵਿੱਚ ਬਾਕਸਿੰਗ ਮੈਚ ਦੌਰਾਨ ਬੰਬ ਧਮਾਕੇ, 30 ਤੋਂ ਵਧ ਜ਼ਖਮੀ

ਮਨੀਲਾ, 29 ਦਸੰਬਰ (ਸ.ਬ.) ਫਿਲਪੀਨਜ਼ ਦੇ ਮੱਧ ਵਿੱਚ ਸਥਿਤ ਇਕ ਸ਼ਹਿਰ ਵਿਚ ਸਲਾਨਾ ਕੈਥੋਲਿਕ ਮਹਾਉਤਸਵ ਤਹਿਤ ਆਯੋਜਿਤ ਇਕ ਬਾਕਸਿੰਗ ਮੁਕਾਬਲੇ ਦੌਰਾਨ 2 ਬੰਬ ਧਮਾਕੇ ਹੋਣ ਨਾਲ 30 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ| ਖੇਤਰੀ ਫੌਜੀ ਬੁਲਾਰੇ ਪ੍ਰਥਮ ਲੈਫਟੀਨੈਂਟ ਚੇਰੀ ਜੁਨੀਆ ਨੇ ਦੱਸਿਆ ਕਿ ਜ਼ਖਮੀਆਂ ਨੂੰ ਲੇਟੇ ਸੂਬੇ ਦੇ ਹਿਲੋਂਗੋਸ ਸ਼ਹਿਰ ਦੇ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ|
ਉਨ੍ਹਾਂ ਦੱਸਿਆ ਕਿ ਪਹਿਲਾਂ ਲੱਗ ਰਿਹਾ ਸੀ ਕਿ ਇਹ ਦੇਸ਼ ਵਿੱਚ ਹੀ ਬਣਾਇਆ ਗਿਆ ਸੈਲ-ਫੋਨ ਧਮਾਕਾ ਹੈ| ਪੁਲੀਸ ਨੇ ਦੱਸਿਆ ਕਿ ਅਜੇ ਤੱਕ ਕਿਸੇ ਨੇ ਵੀ ਇਸ ਧਮਾਕੇ ਦੀ             ਜ਼ਿੰਮੇਵਾਰੀ ਨਹੀਂ ਲਈ ਹੈ| ਹਮਲਾਵਰਾਂ ਦੀ ਪਛਾਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ| ਫਿਲਪੀਨਜ਼ ਦੇ ਦੱਖਣੀ ਹਿੱਸੇ ਵਿਚ ਅਬੁ ਸਯਾਫ ਗੁਟ ਦੇ ਬੰਦੂਕਧਾਰੀਆਂ ਅਤੇ ਇਸਲਾਮਿਕ     ਸਟੇਟ ਅੱਤਵਾਦੀ ਸਮੂਹ ਦੇ ਹਥਿਆਰਬੰਦ ਸਮਰਥਕਾਂ ਸਮੇਤ ਮੁਸਲਿਮ ਅੱਤਵਾਦੀਆਂ ਵਿਰੁੱਧ ਮੁਹਿੰਮ ਦੇ ਚੱਲਦੇ ਸੁਰੱਖਿਆ ਫੋਰਸ ਦੇ ਜਵਾਨਾਂ ਨੂੰ ਚੌਕਸ ਕੀਤਾ ਜਾ ਚੁੱਕਾ ਹੈ| ਅੱਤਵਾਦੀ ਸਮੂਹ ਪਿਛਲੇ ਕੁਝ ਸਮੇਂ ਤੋਂ ਰਾਜਧਾਨੀ ਮਨੀਲਾ ਅਤੇ ਦੂਜੇ ਸ਼ਹਿਰੀ ਕੇਂਦਰਾਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕਰਦੇ ਰਹੇ ਹਨ| ਲੇਟੇ ਸੂਬੇ ਵਿਚ ਕਮਿਊਨਿਸਟ ਛਾਪੇਮਾਰਾਂ ਦੀ ਵੀ ਹਾਜ਼ਰੀ ਹੈ| ਇਹ ਸੂਬਾ ਰਾਜਧਾਨੀ ਮਨੀਲਾ ਤੋਂ ਤਕਰੀਬਨ 610 ਕਿਲੋਮੀਟਰ ਦੱਖਣ-ਪੂਰਬ ਵਿਚ ਸਥਿਤ ਹੈ| ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਸ ਹਮਲੇ ਵਿਚ ਮੁਸਲਿਮ ਅੱਤਵਾਦੀ ਵੀ ਸ਼ਾਮਲ ਹਨ ਜਾਂ ਨਹੀਂ|

Leave a Reply

Your email address will not be published. Required fields are marked *