ਫਿਲਪੀਨਜ਼ ਵਿੱਚ ਬੰਧਕ ਸੰਕਟ ਖਤਮ

ਮਨੀਲਾ, 21 ਜੂਨ (ਸ.ਬ.)  ਉਤਰੀ ਫਿਲਪੀਨਜ਼ ਵਿੱਚ ਅੱਜ ਅੱਤਵਾਦੀਆਂ ਵਲੋਂ ਇਕ ਸਕੂਲ ਨੂੰ ਆਪਣੇ ਕਬਜੇ ਵਿੱਚ ਲਏ ਜਾਣ ਅਤੇ ਉਥੋਂ ਦੇ ਵਿਦਿਆਰਥੀਆਂ ਨੂੰ ਬੰਧਕ ਬਣਾਏ ਜਾਣ ਦੀ ਘਟਨਾ ਦੇ ਕੁਝ ਦੇਰ ਬਾਅਦ ਹੀ ਅੱਤਵਾਦੀਆਂ ਦੇ ਸਕੂਲ ਕੰਪਲੈਕਸ ਵਿੱਚੋਂ ਚਲੇ ਜਾਣ ਮਗਰੋਂ ਇਹ ਸੰਕਟ ਖਤਮ ਹੋ ਗਿਆ ਹੈ| ਇਸ ਘਟਨਾ ਵਿੱਚ ਕਿਸੇ ਦੇ ਵੀ ਮਾਰੇ ਜਾਣ ਦੀ ਖਬਰ ਨਹੀਂ ਹੈ|
ਬ੍ਰਿਗੇਡੀਅਰ ਜਨਰਲ ਰੇਸਟੀਟੁਟੋ ਪੇਡਿੱਲਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਮੱਸਿਆ ਦਾ ਹੱਲ ਹੋ ਚੁੱਕਾ ਹੈ| ਹੁਣ ਕੋਈ ਵੀ ਅੱਤਵਾਦੀ ਸਕੂਲ ਕੰਪਲੈਕਸ ਵਿੱਚ ਮੌਜੂਦ ਨਹੀਂ ਹੈ| ਸਕੂਲ ਖੇਤਰ ਫਿਰ ਤੋਂ ਸੁਰੱਖਿਅਤ ਹੋ ਗਿਆ ਹੈ| ਉਨ੍ਹਾਂ ਨੇ ਦੱਸਿਆ ਕਿ ਸੈਨਾ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਬੰਧਕ ਬਣਾਏ ਗਏ ਪੰਜ ਨਾਗਰਿਕ ਹਾਲੇ ਵੀ ਅੱਤਵਾਦੀਆਂ ਦੇ ਕਬਜੇ ਵਿੱਚ ਹਨ ਜਾਂ ਨਹੀਂ| ਉਨ੍ਹਾਂ ਮੁਤਾਬਕ ਕੋਈ ਵੀ ਵਿਦਿਆਰਥੀ ਅੱਤਵਾਦੀਆਂ ਦੇ ਕਬਜੇ ਵਿੱਚ ਨਹੀਂ ਹੈ|

Leave a Reply

Your email address will not be published. Required fields are marked *