ਫਿਲਪੀਨਜ਼ ਵਿੱਚ ਜ਼ਬਰਦਸਤ ਭੂਚਾਲ ਦੇ ਝਟਕੇ, ਦਰਜਨਾਂ ਘਰ ਹੋਏ ਤਬਾਹ

ਮਨੀਲਾ, 12 ਅਪ੍ਰੈਲ (ਸ.ਬ.) ਦੱਖਣੀ ਫਿਲਪੀਨਜ਼ ਵਿੱਚ ਅੱਜ  ਸਵੇਰੇ 6.0 ਤੀਬਰਤਾ ਦਾ ਭੂਚਾਲ ਆਇਆ, ਜਿਸ ਕਾਰਨ ਦਰਜਨਾਂ ਘਰ ਤਬਾਹ ਹੋ ਗਏ ਅਤੇ ਦਹਿਸ਼ਤ ਵਿੱਚ ਆ ਕੇ ਲੋਕ ਘਰ ਛੱਡ ਕੇ ਸੜਕਾਂ ਤੇ ਆ ਗਏ| ਅਧਿਕਾਰੀਆਂ ਨੇ ਦੱਸਿਆ ਕਿ ਅਜੇ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ ਪਰ ਮਨੀਲਾ ਦੇ ਲਗਭਗ 800 ਕਿਲੋਮੀਟਰ ਦੱਖਣ ਵਿੱਚ ਸਥਿਤ ਲਨਾਓ ਡੇਲ ਸੁਰ ਵਿੱਚ ਬਿਜਲੀ ਗੁੱਲ ਹੋ ਗਈ ਹੈ ਅਤੇ ਪਾਣੀ ਦੀਆਂ ਪਾਈਪਾਂ ਟੁੱਟ ਗਈਆਂ|
ਆਫਤ ਰਾਹਤ ਅਧਿਕਾਰੀਆਂ ਨੇ ਦੱਸਿਆ ਕਿ ਇਹ ਭੂਚਾਲ ਸਵੇਰੇ 5 ਵਜ ਕੇ 21 ਮਿੰਟ ਤੇ ਆਇਆ, ਜਿਸ ਨਾਲ ਘਰਾਂ ਵਿੱਚ ਸੌ ਰਹੇ ਲੋਕ ਆਪਣੇ ਬਿਸਤਰਿਆਂ ਤੋਂ ਡਿੱਗ ਪਏ ਅਤੇ ਡਰ ਕਾਰਨ ਸੜਕਾਂ ਤੇ ਗਏ| ਸੂਬਾਈ ਆਫਤ ਬਚਾਅ ਅਧਿਕਾਰੀ ਫਰਾਂਸਿਸ ਗਾਰਸੀਆ ਨੇ ਕਿਹਾ ਕਿ ਹਸਪਤਾਲ ਵਿਚ ਮਰੀਜ਼ਾਂ ਨੂੰ ਸਾਵਧਾਨੀ ਦੇ ਤੌਰ ਤੇ ਬਾਹਰ ਕੱਢ ਲਿਆ ਗਿਆ| ਭੂਚਾਲ ਵਿਗਿਆਨ ਦਫਤਰ ਨੇ ਦੱਸਿਆ ਕਿ ਫਿਲਪੀਨਜ਼ ਦੇ ਮੁੱਖ ਸ਼ਹਿਰੀ ਕੇਂਦਰਾਂ ਦਾਵੋਸ ਅਤੇ ਕਾਗਾਯਨ ਡੇਅ ਆਰੋ ਸਮੇਤ 16 ਹੋਰ ਸ਼ਹਿਰਾਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ| ਭੂਚਾਲ ਕਾਰਨ ਹਾਈਵੇਅ ਤੇ ਦਰਾਰ ਆਈ ਗਈ, ਜਦੋਂਕਿ ਲੱਕੜ ਦੇ ਘਰਾਂ, ਇਕ ਰਾਸ਼ਟਰੀ ਹਾਈ ਸਕੂਲ ਅਤੇ ਇਕ ਮਸਜਿਦ ਮਾਮੂਲੀ ਰੂਪ ਨਾਲ ਨੁਕਸਾਨੀ ਗਈ| ਜ਼ਿਕਰਯੋਗ ਹੈ ਕਿ ਇਸ ਤੋਂ ਕੁਝ ਦਿਨ ਪਹਿਲਾਂ ਭੂਤਾਲ ਕਾਰਨ ਸੈਰ-ਸਪਾਟਾ ਸ਼ਹਿਰ ਮਾਬਿਨੀ ਵਿੱਚ ਕਈ ਇਮਾਰਤਾਂ ਢਹਿ ਗਈਆਂ ਸਨ|

Leave a Reply

Your email address will not be published. Required fields are marked *