ਫਿਲਪੀਨ : ਵੈਨ ਵਿੱਚ ਬੰਬ ਧਮਾਕਾ, 5 ਵਿਅਕਤੀਆਂ ਦੀ ਮੌਤ

ਮਨੀਲਾ , 31 ਜੁਲਾਈ (ਸ.ਬ.) ਫਿਲਪੀਨ ਦੇ ਦੱਖਣੀ ਟਾਪੂ ਵਿੱਚ ਵੈਨ ਦੀ ਤਲਾਸ਼ੀ ਦੌਰਾਨ ਸ਼ਕਤੀਸ਼ਾਲੀ ਬੰਬ ਫੱਟਣ ਕਾਰਨ ਇਕ ਫੌਜੀ ਅਤੇ ਸਿਟੀਜ਼ਨ ਆਰਮਡ ਫੋਰਸ ਦੇ 4 ਮੈਂਬਰ ਮਾਰੇ ਗਏ| ਖੇਤਰੀ ਫੌਜ ਦੇ ਬੁਲਾਰੇ ਲੈਫਟੀਨੈਂਟ ਕਰਨਲ ਗੇਰੀ ਬੇਸਾਨਾ ਨੇ ਕਿਹਾ ਕਿ ਸੂਬੇ ਬਾਸੀਲਾਨ ਵਿੱਚ ਸਥਿਤ ਕੋਲੋਨੀਆ ਪਿੰਡ ਵਿਚ ਫੌਜ ਦੀ ਇਕ ਚੌਕੀ ਨੇੜੇ ਅੱਜ ਸਵੇਰੇ ਹੋਏ ਧਮਾਕੇ ਵਿੱਚ 5 ਵਿਅਕਤੀ ਮਾਰੇ ਗਏ|
ਪੁਲੀਸ ਨੇ ਦੱਸਿਆ ਕਿ ਧਮਾਕਾ ਉਦੋਂ ਹੋਇਆ, ਜਦੋਂ ਆਰਮਡ ਫੋਰਸ ਦੇ ਮੈਂਬਰਾਂ ਨੇ ਜਾਂਚ ਚੌਕੀ ਤੇ ਇਕ ਵੈਨ ਨੂੰ ਰੋਕਿਆ|
ਜਦ ਕਿ ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਵੈਨ ਡਰਾਈਵਰ ਨਾਲ ਕੀ ਹੋਇਆ| ਅਜੇ ਤਕ ਕਿਸੇ ਵੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ|

Leave a Reply

Your email address will not be published. Required fields are marked *