ਫਿਲਮੀ ਤਰੀਕੇ ਨਾਲ ਭੱਜਿਆ ਕੈਦੀ

ਵਾਸ਼ਿੰਗਟਨ, 11 ਜੁਲਾਈ (ਸ.ਬ.)  ਦੁਨੀਆ ਦੀ ਸਭ ਤੋਂ ਸਖਤ ਸੁਰੱਖਿਆ ਵਾਲੀਆਂ ਜੇਲਾਂ ਵਿੱਚ ਸ਼ੁਮਾਰ ਅਮਰੀਕਾ ਦੇ ਦੱਖਣੀ ਕੈਰੋਲੀਨਾ ਦੇ ਰਿਜਵਿਲੇ ਵਿੱਚ ਸਥਿਤ ਇਕ ਜੇਲ ਵਿਚੋਂ ਕੈਦੀ ਭੱਜ ਗਿਆ| ਪੁਲੀਸ ਨੇ ਦੱਸਿਆ ਕਿ ਇਹ ਕੈਦੀ ਡਰੋਨ ਦੀ ਮਦਦ ਨਾਲ ਭੱਜਿਆ ਸੀ| ਜਿਮੀ ਕੋਜੇ (46) ਨਾਂ ਦੇ ਕੈਦੀ ਦੇ ਭੱਜਣ ਦੀ ਕਹਾਣੀ ਫਿਲਮੀ ਲੱਗਦੀ ਹੈ| ਇਸ ਨੇ 4 ਜੁਲਾਈ ਨੂੰ ਆਪਣੀ ਜੇਲ ਦੀ ਕੋਠਰੀ ਤੋਂ ਬੈਠੇ-ਬੈਠੇ ਡਰੋਨ ਆਪਰੇਟ ਕੀਤਾ| ਇਸ ਦੀ ਮਦਦ ਨਾਲ ਜੇਲ ਦੀਆਂ ਕੰਧਾਂ ਦੀਆਂ ਤਾਰਾਂ ਕੱਟਣ ਵਾਲਾ ਸਾਮਾਨ ਮੰਗਵਾਇਆ|
ਇਸ ਮਗਰੋਂ ਪੁਲੀਸ ਨੇ 7 ਜੁਲਾਈ ਨੂੰ ਇਸ ਨੂੰ ਮੁੜ ਗ੍ਰਿਫਤਾਰ ਕਰ ਲਿਆ| ਉਸ ਕੋਲੋਂ 47 ਹਜ਼ਾਰ ਦੀ ਨਕਦੀ, ਆਈ. ਡੀ. ਕਾਰਡ ਅਤੇ ਦੋ ਬੰਦੂਕਾਂ ਵੀ ਮਿਲੀਆਂ| ਅਮਰੀਕਾ ਵਿੱਚ ਸਾਰੀਆਂ ਜੇਲਾਂ ਵਿੱਚ ਦਵਾਈਆਂ ਤੇ ਮੋਬਾਈਲ ਫੋਨ ਮੰਗਵਾਉਣਾ ਆਮ ਗੱਲ ਹੈ|
ਉਹ ਪਹਿਲਾਂ ਵੀ ਜੇਲ ਵਿੱਚੋਂ ਭੱਜ ਚੁੱਕਾ ਸੀ| ਉਸ ਸਮੇਂ ਇਸ ਨੇ ਟਾਇਲਟ ਪੇਪਰਜ਼ ਦਾ ਇਕ ਪੁਤਲਾ ਬਣਾ ਕੇ ਬਿਸਤਰੇ ਤੇ ਰੱਖ ਕੇ ਉਪਰ ਚਾਦਰ ਦੇ ਦਿੱਤੀ ਸੀ| ਲਗਭਗ 18 ਘੰਟਿਆਂ ਤਕ ਪੁਲੀਸ ਨੂੰ ਪਤਾ ਨਾ ਲੱਗਾ ਕਿ ਭੱਜ ਚੁੱਕਾ ਹੈ| ਉਸ ਦੇ ਨਾਲ ਇਕ ਹੋਰ ਸਾਥੀ ਵੀ ਉਥੋਂ ਭੱਜਾ ਸੀ ਤੇ ਦੋਵੇਂ ਇਕ ਹੋਟਲ ਵਿੱਚ ਲੁਕ ਕੇ ਭੱਜੇ ਸਨ|
ਇਕ ਔਰਤ ਨੂੰ ਉਨ੍ਹਾਂ ਤੇ ਸ਼ੱਕ ਪਿਆ ਸੀ ਤੇ ਫਿਰ ਇਹ ਮੁੜ ਗ੍ਰਿਫਤਾਰ ਹੋ ਗਏ ਸਨ|

Leave a Reply

Your email address will not be published. Required fields are marked *