ਫਿਲਮ ‘ਕੇਸਰੀ’ ਦੇ ਸੈਟ ਤੇ ਅਚਾਨਕ ਲੱਗੀ ਭਿਆਨਕ ਅੱਗ, ਸੜ ਕੇ ਸਵਾਹ ਹੋਇਆ ਸਭ ਕੁਝ

ਮੁੰਬਈ, 25 ਅਪ੍ਰੈਲ (ਸ.ਬ.) ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਬਹੁਚਰਚਿਤ ਫਿਲਮ ‘ਕੇਸਰੀ’ ਦੇ ਸੈਟ ਤੇ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ| ਜਾਣਕਾਰੀ ਮੁਤਾਬਕ ਇਹ ਘਟਨਾ ਉਸ ਸਮੇਂ ਘਟੀ ਜਦੋਂ ਫਿਲਮ ਦੀ ਯੂਨਿਟ ਕਲਾਈਮੈਕਸ ਸ਼ੂਟ ਕਰ ਰਹੀ ਸੀ| ਫਿਲਮ ਕੇਸਰੀ ਦੇ ਕਲਾਈਮੈਕਸ ਮਹਾਰਾਸ਼ਟਰ ਦੇ ਵਾਈ ਵਿੱਚ ਚੱਲ ਰਿਹਾ ਸੀ ਕਿ ਅਚਾਨਕ ਅੱਗ ਲੱਗਣ ਦੀ ਖਬਰ ਆਉਣ ਲੱਗੀ| ਦੱਸਿਆ ਜਾ ਰਿਹਾ ਹੈ ਕਿ ਅਕਸ਼ੈ ਕੁਮਾਰ ਸੈਟ ਤੋਂ ਜਾ ਚੁੱਕੇ ਸਨ| ‘ਸਾਰਾਗੜੀ’ ਦੇ ਯੁੱਧ ਤੇ ਆਧਾਰਿਤ ਇਸ ਫਿਲਮ ਨੂੰ ਲੈ ਕੇ ਅਕਸ਼ੈ ਕੁਮਾਰ ਬੇਹੱਦ ਉਤਸ਼ਾਹਿਤ ਹਨ| ਇਸ ਫਿਲਮ ਵਿੱਚ ਉਨ੍ਹਾਂ ਨਾਲ ਪਰਿਣੀਤੀ ਚੋਪੜਾ ਮੁੱਖ ਭੂਮਿਕਾ ਵਿੱਚ ਹੈ|
ਦੱਸਣਯੋਗ ਹੈ ਕਿ ਇਸ ਘਟਨਾ ਵਿੱਚ ਹੋਏ ਨੁਕਸਾਨ ਦੀ ਕਰੀਏ ਤਾਂ ਮਿਲੀ ਜਾਣਕਾਰੀ ਮੁਤਾਬਕ ਸੈਟ ਬੁਰੀ ਤਰ੍ਹਾਂ ਸੜ ਕੇ ਸਵਾਹ ਹੋ ਚੁੱਕਾ ਹੈ ਤੇ ਕੈਮਰਾ ਤੇ ਪ੍ਰੋਡਕਸ਼ਨ ਨਾਲ ਜੁੜੇ ਕਈ ਉਪਕਰਨ ਵੀ ਸੜ ਗਏ| ਹਾਲਾਂਕਿ ਚੰਗੀ ਗੱਲ ਹੈ ਕਿ ਫਿਲਮ ਨਾਲ ਜੁੜੇ ਕਿਸੇ ਵੀ ਵਿਅਕਤੀ ਨੂੰ ਕੋਈ ਨੁਕਸਾਨ ਨਹੀਂ ਹੋਇਆ|

Leave a Reply

Your email address will not be published. Required fields are marked *