Even If National anthem Hit 40 times in the film festival all will stand up : Supreme Court

ਨਵੀਂ ਦਿੱਲੀ, 10 ਦਸੰਬਰ (ਸ.ਬ.) ਸੁਪਰੀਮ ਕੋਰਟ ਨੇ ਰਾਸ਼ਟਰੀ ਗੀਤ ਦੇ ਮੁੱਦੇ ਤੇ ਸੁਣਵਾਈ ਕਰਦੇ ਹੋਏ ਸਾਫ ਕੀਤਾ ਕਿ ਕਿਸੇ ਵੀ ਫਿਲਮ ਦੀ ਸਕਰੀਨਿੰਗ ਤੇ ਪਹਿਲੇ ਰਾਸ਼ਟਰੀ ਗੀਤ ਦਾ ਚਲਾਇਆ ਜਾਣਾ ਜ਼ਰੂਰੀ                ਹੋਵੇਗਾ| ਚਾਹੇ ਉਹ ਕਿਸੇ ਵੀ ਫਿਲਮ ਫੈਸਟੀਵਲ ਵਿੱਚ ਚਲਾਇਆ ਜਾ ਰਿਹਾ ਹੋਵੇ| ਨਾਲ ਹੀ ਰਾਸ਼ਟਰੀ ਗੀਤ ਦੇ ਸਨਮਾਨ ਵਿੱਚ ਉੱਥੇ ਮੌਜੂਦ ਸਾਰੇ ਲੋਕਾਂ ਨੂੰ ਖੜ੍ਹਾ ਹੋਣਾ ਹੋਵੇਗਾ| ਜਸਟਿਸ ਦੀਪਕ ਮਿਸ਼ਰਾ ਅਤੇ ਅਮਿਤਾਵ ਰਾਏ ਨੇ ਕਿਹਾ ਕਿ ਕਿਸੇ ਫਿਲਮ ਫੈਸਟੀਵਲ ਨੂੰ 30 ਦਸੰਬਰ ਨੂੰ ਦਿੱਤੇ ਗਏ ਆਦੇਸ਼ ਨਾਲ ਸਿਰਫ ਇਸ ਲਈ ਬਾਹਰ ਨਹੀਂ ਰੱਖਿਆ ਜਾ ਸਕਦਾ, ਕਿਉਂਕਿ               ਉੱਥੇ ਕੁਝ ਵਿਦੇਸ਼ੀ ਯਾਤਰੀ ਆ ਰਹੇ ਹੋਣਗੇ| ਕੇਰਲ ਵਿੱਚ ਕੌਮਾਂਤਰੀ ਫਿਲਮ ਫੈਸਟੀਵਲ ਹੋਣਾ ਹੈ|
ਉਸ ਦੇ ਆਯੋਜਕ ਨੇ ਸੁਪਰੀਮ ਕੋਰਟ ਵਿੱਚ ਅਰਜੀ ਦਾਇਰ ਕਰਕੇ 30 ਨਵੰਬਰ ਦੇ ਆਦੇਸ਼ ਨਾਲ ਛੂਟ ਦਾ ਅਨੁਰੋਧ ਕੀਤਾ ਸੀ| ਉਸ ਨੇ ਕਾਰਨ ਦੱਸਦੇ ਹੋਏ ਕਿਹਾ ਕਿ ਮਹਾਉਤਸਵ ਵਿੱਚ 1500 ਵਿਦੇਸ਼ੀ ਮਹਿਮਾਨਾਂ ਨੂੰ ਅਸੁਵਿਧਾ ਹੋਵੇਗੀ| ਇਹ ਵੀ ਸਾਫ ਕੀਤਾ ਗਿਆ ਕਿ ਅਪਾਹਜਾਂ ਨੂੰ ਰਾਸ਼ਟਰ ਗੀਤ ਦੇ ਸਮੇਂ ਖੜ੍ਹੇ ਹੋਣ ਦੀ ਲੋੜ ਨਹੀਂ ਹੈ| ਬੇਂਚ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਕਿਉਂਕਿ ਉੱਥੇ ਕੁਝ ਵਿਦੇਸ਼ੀ ਮਹਿਮਾਨ ਆਉਣਗੇ ਅਤੇ ਉਨ੍ਹਾਂ ਨੂੰ ਪਰੇਸ਼ਾਨੀ ਹੋ ਸਕਦੀ ਹੈ| ਕਿ ਇਸ ਦੇ ਲਈ ਅਸੀਂ ਆਪਣਾ ਫੈਸਲਾ ਬਦਲ ਲੈਣਗੇ|
ਜੇਕਰ ਫਿਲਮ ਫੈਸਟੀਵੈਲ ਵਿੱਚ 40 ਫਿਲਮਾਂ ਚੱਲਣਗੀਆਂ ਤਾਂ ਤੁਹਾਨੂੰ 40 ਵਾਰ ਖੜ੍ਹਾਂ ਹੋਣਾ ਹੋਵੇਗਾ| ਬੈਂਚ ਨੇ ਕਿਹਾ ਕਿ ਕੀ ਦੇਸ਼ ਜਾਂ ਰਾਸ਼ਟਰੀ ਗੀਤ ਦਾ ਸਨਮਾਨ ਕਰਨ ਵਿੱਚ ਵੀ ਇਜ਼ਹਾਰ ਦੀ ਸੁਤੰਤਰਤਾ ਹੋਣੀ ਚਾਹੀਦੀ| ਬੈਂਚ ਨੇ ਕਿਹਾ ਕਿ ਇਕ ਹੋਰ ਪਹਿਲੂ ਤੇ ਵੀ ਸਪਸ਼ਟੀਕਰਨ ਦੀ ਲੋੜ ਹੈ| ਜਦੋਂ ਅਸੀਂ ਕਿਹਾ ਕਿ ਦਰਵਾਜ਼ੇ ਬੰਦ ਕੀਤੇ ਜਾਣਗੇ ਤਾਂ ਸਾਡਾ ਮਤਲਬ ਇਹ ਨਹੀਂ ਸੀ ਕਿ ਦਰਵਾਜ਼ਿਆਂ ਨੂੰ ਚਿਟਕਨੀ ਲਗਾ ਦਿੱਤੀ ਜਾਵੇ| ਰਾਸ਼ਟਰੀ ਗੀਤ ਸਿਰਫ ਲੋਕਾਂ ਦੇ ਆਉਣ-ਜਾਣ ਨੂੰ ਕੰਟਰੋਲ ਕਰਨ ਲਈ ਹੈ| ਅਦਾਲਤ ਇਸ ਮਾਮਲੇ ਵਿੱਚ ਹੁਣ 14 ਫਰਵਰੀ, 2017 ਨੂੰ ਅੱਗੇ ਵਿਚਾਰ ਕਰੇਗੀ|

Leave a Reply

Your email address will not be published. Required fields are marked *