ਫਿਲਮ ਮਨਮਰਜੀਆਂ ਤੇ ਪਾਬੰਦੀ ਲਗਾਉਣ ਦੀ ਮੰਗ

ਫਿਲਮ ਮਨਮਰਜੀਆਂ ਤੇ ਪਾਬੰਦੀ ਲਗਾਉਣ ਦੀ ਮੰਗ
ਗੁਰਦੁਆਰਾ ਤਾਲਮੇਲ ਕਮੇਟੀ ਦੀ ਅਗਵਾਈ ਵਿੱਚ ਵੱਖ-ਵੱਖ ਜਥੇਬੰਦੀਆਂ ਦੀ ਮੀਟਿੰਗ ਹੋਈ
ਐਸ ਏ ਐਸ ਨਗਰ, 19 ਸਤੰਬਰ (ਸ.ਬ.) ਗੁਰਦੁਆਰਾ ਤਾਲਮੇਲਕਮੇਟੀ ਐਸ ਏ ਐਸ ਨਗਰ ਦੀ ਅਗਵਾਈ ਵਿੱਚ ਵੱਖ- ਵੱਖ ਜਥੇਬੰਦੀਆਂ ਦੀ ਇੱਕ ਮੀਟਿੰਗ ਤਾਲਮੇਲ ਕਮੇਟੀ ਦੇ ਪ੍ਰਧਾਨ ਸ੍ਰ. ਜੋਗਿੰਦਰ ਸਿੰਘ ਸੌਂਧੀ ਦੀ ਪ੍ਰਧਾਨਗੀ ਵਿੱਚ ਹੋਈ ਜਿਸ ਵਿੱਚ ਵਿਵਾਦਮਈ ਫਿਲਮ ਮਨਮਰਜੀਆਂ ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਤਾਲਮੇਲ ਕਮੇਟੀ ਦੇ ਮੀਤ ਪ੍ਰਧਾਨ ਸ੍ਰ. ਪਰਮਜੀਤ ਸਿੰਘ ਗਿੱਲ ਨੇ ਦਸਿਆ ਕਿ ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਹਿੰਦੀ ਫਿਲਮ ਮਨਮਰਜੀਆਂ ਵਿੱਚ ਇਤਰਾਜਯੋਗ ਦ੍ਰਿਸ਼ਾਂ ਕਾਰਨ ਸਿੱਖ ਭਾਈਚਾਰੇ ਵਿੱਚ ਰੋਸ ਦੀ ਲਹਿਰ ਫੈਲ ਗਈ ਹੈ ਅਤੇ ਇਸ ਫਿਲਮ ਤੇ ਤੁਰੰਤ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ| ਬੁਲਾਰਿਆਂ ਨੇ ਕਿਹਾ ਕਿ ਫਿਲਮ ਵਿਚਲੇ ਇਤਰਾਜਯੋਗ ਦ੍ਰਿਸ਼ਾਂ ਨੂੰ ਕੱਟ ਕੇ ਹੀ ਇਹ ਫਿਲਮ ਰਿਲੀਜ ਕੀਤੀ ਜਾਣੀ ਚਾਹੀਦੀ ਹੈ|
ਬੁਲਾਰਿਆਂ ਨੇ ਕਿਹਾ ਕਿ ਭਾਰਤੀ ਫਿਲਮ ਸਂੈਸਰ ਬੋਰਡ ਵਿੱਚ ਸਿੱਖ ਪੰਥ ਦਾ ਇਕ ਨੁਮਾਇੰਦਾ ਹੋਣਾ ਬਹੁਤ ਜਰੂਰੀ ਹੈ, ਤਾਂ ਜੋ ਫਿਲਮਾਂ ਵਿੱਚ ਸਿੱਖ ਧਰਮ ਸਬੰਧੀ ਇਤਰਾਜ ਯੋਗ ਦ੍ਰਿਸ਼ਾਂ ਤੇ ਇਤਰਾਜ ਕਰਕੇ ਅਜਿਹੇ ਦ੍ਰਿਸ਼ਾਂ ਨੂੰ ਫਿਲਮ ਦੇ ਰਿਲੀਜ ਹੋਣ ਤੋਂ ਪਹਿਲਾਂ ਕੱਟਿਆ ਜਾ ਸਕੇ| ਉਹਨਾਂ ਕਿਹਾ ਕਿ ਇਸਤੋਂ ਪਹਿਲਾਂ ਵੀ ਕਈ ਫਿਲਮਾਂ ਵਿੱਚ ਸਿੱਖਾਂ ਬਾਰੇ ਇਤਰਾਜ ਯੋਗ ਦ੍ਰਿਸ਼ ਫਿਲਮਾਏ ਜਾ ਚੁਕੇ ਹਨ ਅਤੇ ਅਜਿਹੀਆਂ ਫਿਲਮਾਂ ਨੂੰ ਸੈਂਸਰ ਬੋਰਡ ਵਲੋਂ ਵੀ ਹਰੀ ਝੰਡੀ ਦੇ ਦਿਤੀ ਜਾਂਦੀ ਹੈ| ਉਹਨਾਂ ਮੰਗ ਕੀਤੀ ਕਿ ਮਨਮਰਜੀਆਂ ਫਿਲਮ ਵਿਚੋਂ ਇਤਰਾਜਯੋਗ ਦ੍ਰਿਸਾਂ ਨੂੰ ਕਟ ਕੇ ਹੀ ਇਸ ਫਿਲਮ ਨੂੰ ਰਿਲੀਜ ਕੀਤਾ ਜਾਵੇ|
ਇਸ ਮੌਕੇ ਸ੍ਰ. ਮਨਜੀਤ ਸਿੰਘ ਮਾਨ, ਸ੍ਰ. ਅਮਰਜੀਤ ਸਿੰਘ ਪਾਹਵਾ ਦੋਵੇਂ ਸੀ ਮੀਤ ਪ੍ਰਧਾਨ ਗੁਰਦੁਆਰਾ ਤਾਲਮੇਲ ਕਮੇਟੀ, ਸ੍ਰ. ਬਲਬੀਰ ਸਿੰਘ ਖਾਲਸਾ, ਸ੍ਰ. ਹਰਪਾਲ ਸਿੰਘ ਸੋਢੀ , ਸ੍ਰ. ਸਟੱਡੀ ਸਰਕਲ ਵਲੋਂ ਸ੍ਰ.ਜੇ ਪੀ ਸਿੰਘ, ਮਿਸਨਰੀ ਕਾਲਜ ਵਲੋਂ ਸ੍ਰ. ਚਰਨ ਸਿੰਘ, ਮੁਹਾਲੀ ਵਪਾਰ ਮੰਡਲ ਦੇ ਚੇਅਰਮੈਨ ਸ੍ਰ. ਸ਼ੀਤਲ ਸਿੰਘ, ਅਦਾਕਾਰ ਸ੍ਰ. ਨਰਿੰਦਰਪਾਲ ਸਿੰਘ ਨੀਨਾ, ਫਿਲਮਕਾਰ ਸ੍ਰ. ਸੁਰਿੰਦਰਪਾਲ ਸਿੰਘ, ਗੁਰਦੁਆਰਾ ਸਾਚਾ ਧੰਨ ਦੇ ਮੀਤ ਪ੍ਰਧਾਨ ਸ੍ਰ. ਰਵਿੰਦਰ ਸਿੰਘ, ਜਨਰਲ ਸਕੱਤਰ ਸ੍ਰ. ਬਲਵਿੰਦਰ ਸਿੰਘ, ਸ੍ਰ. ਚਮੌਕਰ ਸਿੰਘ, ਸ੍ਰ. ਇਕਬਾਲ ਸਿੰਘ, ਸ੍ਰ. ਸੋਮਪਾਲ ਸਿੰਘ, ਸ੍ਰ. ਤਰਲੋਕ ਸਿੰਘ, ਸ੍ਰ. ਗਗਨਦੀਪ ਸਿੰਘ ਅਤੇ ਹੋਰ ਪਤਵੰਤੇ ਹਾਜਿਰ ਸਨ|

Leave a Reply

Your email address will not be published. Required fields are marked *