ਫਿਲੀਪੀਂਸ ਵਿੱਚ ਲੱਗੇ 6.2 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ

ਮਨੀਲਾ, 5 ਅਪ੍ਰੈਲ (ਸ.ਬ.) ਅਮਰੀਕੀ ਭੂ-ਵਿਗਿਆਨ ਸਰਵੇਖਣ ਤੋਂ ਇਹ ਖਬਰ ਸਾਹਮਣੇ ਆਈ ਹੈ ਕਿ ਦੱਖਣੀ ਫਿਲੀਪੀਂਸ ਪ੍ਰਾਇਦੀਪ ਦੇ ਮਿੰਡਾਨਾਓ ਵਿੱਚ ਅੱਜ 6.2 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ| ਜਾਣਕਾਰੀ ਮੁਤਾਬਕ ਹੁਣ ਤੱਕ ਕਿਸੇ ਤਰ੍ਹਾਂ ਦੇ ਜਾਨਮਾਲ ਅਤੇ ਜਾਇਦਾਦ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ| ਸੂਤਰਾਂ ਮੁਤਾਬਕ ਫਿਲੀਪੀਂਸ ਦੇ ਮੁੱਖ ਸ਼ਹਿਰ ਦਵਾਓ ਦੇ ਪੂਰਬ ਵਿਚ 128 ਕਿਲੋਮੀਟਰ ਦੂਰੀ ਤੇ 61 ਕਿਲੋਮੀਟਰ ਦੀ ਡੂੰਘਾਈ ਵਿਚ ਇਹ ਝਟਕੇ ਮਹਿਸੂਸ ਕੀਤੇ ਗਏ|

Leave a Reply

Your email address will not be published. Required fields are marked *