ਫਿਲੀਪੀਨਸ ਵਿੱਚ ਬੰਬ ਧਮਾਕਾ, 2 ਮਰੇ ਤੇ 37 ਜ਼ਖਮੀ

ਕੋਟਾਬਾਟੋ, 29 ਅਗਸਤ (ਸ.ਬ.) ਦੱਖਣੀ ਫਿਲੀਪੀਨਸ ਵਿੱਚ ਇਕ ਫੈਸਟੀਵਲ ਦੌਰਾਨ ਬੰਬ ਧਮਾਕਾ ਹੋਣ ਦੀ ਖਬਰ ਮਿਲੀ ਹੈ| ਜਾਣਕਾਰੀ ਮੁਤਾਬਕ ਇਸ ਧਮਾਕੇ ਵਿੱਚ 2 ਵਿਅਕਤੀਆਂ ਦੀ ਮੌਤ ਹੋ ਗਈ ਤੇ 37 ਹੋਰ ਜ਼ਖਮੀ ਹੋ ਗਏ ਹਨ| ਸਰਕਾਰੀ ਅਧਿਕਾਰੀਆਂ ਨੇ ਕਿਹਾ ਕਿ ਇਹ ਇਸੇ ਮਹੀਨੇ ਵਿੱਚ ਅਜਿਹਾ ਦੂਜਾ ਆਤਮਘਾਤੀ ਹਮਲਾ ਹੈ| ਹਮਲਾ ਫੈਸਟੀਵਲ ਦੀ ਭੀੜ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ|
ਅਧਿਕਾਰੀਆਂ ਵਲੋਂ ਦਿੱਤੀ ਜਾਣਕਾਰੀ ਵਿੱਚ ਕਿਹਾ ਗਿਆ ਕਿ ਧਮਾਕਾ ਹੋਣ ਤੋਂ ਪਹਿਲਾਂ ਲੋਕ ਤਿਓਹਾਰ ਦਾ ਜਸ਼ਨ ਮਨਾ ਰਹੇ ਸਨ ਪਰ ਘਟਨਾ ਤੋਂ ਬਾਅਦ ਉਨ੍ਹਾਂ ਲੋਕਾਂ ਵਿੱਚ ਦਹਿਸ਼ਤ ਭਰ ਗਈ| ਧਮਾਕੇ ਦੇ ਚਸ਼ਮਦੀਦ ਇਕ ਵਿਅਕਤੀ ਜੂਡੀ ਸਾਪਟੋ ਨੇ ਕਿਹਾ ਕਿ ਧਮਾਕਾ ਬਹੁਤ ਜ਼ਬਰਦਸਤ ਸੀ ਉਹ ਮੈਂ ਕਦੇ ਨਹੀਂ ਭੁੱਲ ਸਕਦਾ ਜੋ ਉਸਨੇ ਅੱਜ ਦੇਖਿਆ| ਇਕ ਪਿਤਾ ਆਪਣੇ ਧੀ ਨੂੰ ਕੁੱਛੜ ਚੱਕੀ ਮਦਦ ਲਈ ਭੱਜ ਰਿਹਾ ਸੀ ਤੇ ਉਸ ਦੀ ਕਮੀਜ਼ ਖੂਨ ਨਾਲ ਭਰੀ ਹੋਈ ਸੀ| ਅਜੇ ਇਸ ਧਮਾਕੇ ਦੀ ਕਿਸੇ ਨੇ ਜ਼ਿੰਮੇਦਾਰੀ ਨਹੀਂ ਲਈ ਹੈ ਪਰ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਹਮਲਾ ਇਸਲਾਮਿਕ ਸਟੇਟ ਵਲੋਂ ਕੀਤਾ ਗਿਆ ਹੈ|

Leave a Reply

Your email address will not be published. Required fields are marked *