ਫਿਲੀਪੀਨਜ਼ ਵਿਖੇ ਸ਼ੱਕੀ ਬਾਗੀਆਂ ਵਲੋਂ ਜੇਲ੍ਹ ਤੇ ਹਮਲਾ, 150 ਤੋਂ ਵੱਧ ਕੈਦੀ ਫਰਾਰ

ਕਿਡਾਪਵਨ, 5 ਜਨਵਰੀ (ਸ.ਬ.) ਦੱਖਣੀ ਫਿਲੀਪੀਨਜ਼ ਵਿਖੇ ਸ਼ੱਕੀ ਮੁਸਲਿਮ ਬਾਗੀਆਂ ਨੇ ਤੜਕੇ ਇਕ ਜੇਲ ਤੇ ਹਮਲਾ ਕਰ ਦਿੱਤਾ, ਜਿਸ ਪਿੱਛੋਂ 150 ਤੋਂ ਵੱਧ ਕੈਦੀ ਫਰਾਰ ਹੋ ਗਏ| ਇਸ ਦੌਰਾਨ ਹੋਈ ਫਾਇਰਿੰਗ ਵਿਚ ਇਕ ਗਾਰਡ ਵੀ ਮਾਰਿਆ ਗਿਆ|
ਜੇਲ ਦੇ ਅਧਿਕਾਰੀਆਂ ਮੁਤਾਬਕ 100 ਤੋਂ ਵੱਧ ਹਥਿਆਰਬੰਦ ਵਿਅਕਤੀਆਂ ਨੇ ਜੇਲ ਤੇ ਹਮਲਾ ਕੀਤਾ ਅਤੇ 2 ਘੰਟਿਆਂ ਤੱਕ ਉਥੇ ਫਾਇਰਿੰਗ ਹੁੰਦੀ ਰਹੀ| ਸਮਝਿਆ ਜਾਂਦਾ ਹੈ ਕਿ ਹਮਲਾਵਰਾਂ ਦੀ ਅਗਵਾਈ ਇਕ ਸਥਾਨਕ ਮੁਸਲਿਮ ਬਾਗੀ ਕਮਾਂਡਰ ਕਰ ਰਿਹਾ ਸੀ| ਇਹ ਪਤਾ ਨਹੀਂ ਲੱਗ ਸਕਿਆ ਕਿ ਫਰਾਰ ਹੋਏ ਕੈਦੀਆਂ ਦਾ ਹਮਲਾਵਰਾਂ ਨਾਲ ਕੋਈ ਸੰਬੰਧ ਸੀ ਜਾਂ ਨਹੀਂ|

Leave a Reply

Your email address will not be published. Required fields are marked *