ਫਿਲੀਪੀਨਜ਼ ਵਿੱਚ ਭੂਚਾਲ ਦੇ ਝਟਕੇ

ਮਨੀਲਾ, 10 ਅਪ੍ਰੈਲ (ਸ.ਬ.) ਫਿਲੀਪੀਨਜ਼ ਦੇ ਸੈਮਰ ਟਾਪੂ ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ| ਰਿਕਟਰ ਸਕੇਲ ਤੇ ਇਸ ਦੀ ਤੀਵਰਤਾ 5.6 ਦੱਸੀ ਗਈ ਹੈ| ਅਮਰੀਕੀ ਭੂ ਸਰਵੇਖਣ ਵਿਭਾਗ (ਯੂ. ਐਸ. ਜੀ. ਐਸ.) ਮੁਤਾਬਕ ਭੂਚਾਲ ਦਾ ਕੇਂਦਰ ਕੈਲਬਾਓਗ ਸ਼ਹਿਰ ਤੋਂ 37 ਕਿਲੋਮੀਟਰ ਦੂਰ ਉੱਤਰ-ਪੱਛਮ ਅਤੇ ਮਨੀਲਾ ਤੋਂ 507 ਕਿਲੋਮੀਟਰ ਦੂਰ ਦੱਖਣ-ਪੂਰਬ ਵਿੱਚ 8.2 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ| ਇਸ ਕਾਰਨ ਜਾਨੀ-ਮਾਲੀ ਨੁਕਸਾਨ ਦੀ ਕੋਈ ਵੀ ਖ਼ਬਰ ਸਾਹਮਣੇ ਨਹੀਂ ਆਈ ਹੈ ਅਤੇ ਨਾ ਹੀ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ|

Leave a Reply

Your email address will not be published. Required fields are marked *