ਫਿਲੀਪੀਨ : ਯਾਤਰੀ ਵੈਨ ਹਾਦਸੇ ਦੀ ਸ਼ਿਕਾਰ, 14 ਵਿਅਕਤੀ ਮਰੇ

ਮਨੀਲਾ, 12 ਸਤੰਬਰ (ਸ.ਬ.) ਫਿਲੀਪੀਨ ਵਿਚ ਸਮਰੱਥਾ ਤੋਂ ਵੱਧ ਲੋਕਾਂ ਨੂੰ ਲਿਜਾ ਰਹੀ ਇਕ ਯਾਤਰੀ ਵੈਨ ਹਾਦਸਾਗ੍ਰਸਤ ਹੋ ਗਈ| ਵੈਨ ਦੇ ਬ੍ਰੇਕ ਫੇਲ ਹੋਣ ਅਤੇ ਇਸ ਦੇ ਉਤਰੀ ਸੂਬੇ ਦੇ ਇਕ ਘਾਟੀ ਵਿਚ ਡਿੱਗਣ ਨਾਲ ਘੱਟੋ-ਘੱਟ 14 ਵਿਅਕਤੀਆਂ ਦੀ ਮੌਤ ਹੋ ਗਈ| ਮੁਖ ਸੁਪਰਡੈਂਟ ਰੋਲੈਂਡੋ ਨਾਨਾ ਨੇ ਦੱਸਿਆ ਕਿ ਕਲਿੰਗਾ ਦੇ ਬਲਬਾਲਨ ਸ਼ਹਿਰ ਵਿਚ ਬੀਤੇ ਦਿਨੀਂ ਹੋਏ ਇਸ ਹਾਦਸੇ ਵਿਚ ਵੈਨ ਦੇ ਡਰਾਈਵਰ ਸਮੇਤ 24 ਵਿਅਕਤੀ ਜ਼ਖਮੀ ਹੋ ਗਏ| ਮਾਰੇ ਗਏ ਲੋਕਾਂ ਵਿਚ ਕੁਝ ਗਰੀਬ ਬਜ਼ੁਰਗ ਪੇਂਡੂ ਸਨ, ਜੋ ਇਕ ਬੈਂਕ ਤੋਂ ਘਰ ਵਾਪਸ ਪਰਤ ਰਹੇ ਸਨ| ਪੁਲੀਸ ਨੇ ਦੱਸਿਆ ਕਿ 13 ਯਾਤਰੀ ਮਾਰੇ ਗਏ, ਉਥੇ ਇਕ ਹੋਰ ਵਿਅਕਤੀਆਂ ਨੇ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿਚ ਦਮ ਤੋੜ ਦਿੱਤਾ| ਇਹ ਗੱਡੀ 262 ਫੁੱਟ ਡੂੰਘੀ ਖਾਈ ਵਿਚ ਡਿੱਗੀ ਸੀ| ਆਵਾਜਾਈ ਨਿਯਮਾਂ ਦੇ ਠੀਕ ਤਰੀਕੇ ਨਾਲ ਲਾਗੂ ਨਾ ਹੋਣ ਅਤੇ ਜਨਤਕ ਆਵਾਜਾਈ ਦੀ ਮਾੜੀ ਸਾਂਭ-ਸੰਭਾਲ ਨੂੰ ਖੇਤਰ ਵਿਚ ਹੋਣ ਵਾਲੇ ਸੜਕ ਹਾਦਸਿਆਂ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ|

Leave a Reply

Your email address will not be published. Required fields are marked *