ਫਿਲ ਮਰਫੀ ਹੋਣਗੇ ਨਿਊ ਜਰਸੀ ਦੇ ਨਵੇਂ ਗਵਰਨਰ

ਵਾਸ਼ਿੰਗਟਨ,8 ਨਵੰਬਰ (ਸ.ਬ.) ਡੈਮੋਕਰੇਟ ਫਿਲ ਮਰਫੀ ਨੂੰ ਨਿਊ ਜਰਸੀ ਦਾ ਗਵਰਨਰ ਦਾ ਚੁਣ ਲਿਆ ਗਿਆ| ਸੀ. ਐਨ. ਐਨ. ਅਤੇ ਐਮ. ਐਸ. ਐਨ. ਬੀ. ਸੀ. ਦੇ ਅਨੁਮਾਨ ਅਨੁਸਾਰ ਮਰਫੀ ਦੇ ਉਦਾਰਵਾਦੀ ਐਜੇਂਡੇ ਨੂੰ ਰਿਪਬਿਲਕਨ ਗਵਰਨਰ ਕ੍ਰਿਸ ਕਰਿਸਟੀ ਦੀ ਅਲੋਕਪ੍ਰਿਅਤਾ ਦਾ ਲਾਭ ਮਿਲਿਆ| ਉਨ੍ਹਾਂ ਦੇ ਐਜੇਂਡੇ ਵਿਚ 15 ਡਾਲਰ ਦੀ ਘੱਟੋ-ਘੱਟ ਮਜਦੂਰੀ ਅਤੇ ਸਕੂਲ ਵਿੱਤ ਵਿਚ ਵਾਧਾ ਸ਼ਾਮਿਲ ਸੀ| ਇਕ ਸਾਬਕਾ ਨਿਵੇਸ਼ ਬੈਂਕਰ ਅਤੇ ਜਰਮਨੀ ਵਿੱਚ ਰਾਜਦੂਤ ਰਹਿ ਚੁੱਕੇ ਮਰਫੀ ਨੇ ਰਿਪਬਿਲਕਨ ਲੈਫਿਟਨੈਂਟ ਗਵਰਨਰ ਕਿਮ ਗੌਦਾਗਨੋ ਨੂੰ ਹਰਾਇਆ| ਕਿਮ ਨੂੰ ਕਰਿਸਟੀ ਨਾਲ ਨਜ਼ਦੀਕੀਆਂ ਅਤੇ ਫੰਡ ਦੀ ਕੁਲੈਕਸ਼ਨ ਵਿਚ ਪਿੱਛੇ ਰਹਿਣ ਨਾਲ ਨੁਕਸਾਨ ਚੁੱਕਣਾ ਪਿਆ|

Leave a Reply

Your email address will not be published. Required fields are marked *