ਫਿੱਕੀ ਰਹੀ ਸਾਬਕਾ ਫੌਜੀਆਂ ਦੀ ਦਿਵਾਲੀ : ਕਰਨਲ ਸੋਹੀ

ਐਸ ਏ ਐਸ ਨਗਰ, 21 ਅਕਤੂਬਰ (ਸ.ਬ.) ਐਕਸ ਸਰਵਿਸਮੈਨ ਗ੍ਰੀਵੈਸਿਸ ਸੈਲ ਦੇ ਪ੍ਰਧਾਨ ਲੈਫ ਕਰਨਲ ਐਸ ਐਸ ਸੋਹੀ ਨੇ ਕਿਹਾ ਹੈ ਕਿ ਇਸ ਵਾਰ ਦਿਵਾਲੀ ਦਾ ਤਿਉਹਾਰ ਸਾਬਕਾ ਫੌਜੀਆਂ ਲਈ ਫਿਕਾ ਹੀ ਰਿਹਾ ਹੈ| ਅੱਜ ਇਕ ਬਿਆਨ ਵਿਚ ਕਰਨਲ ਸੋਹੀ ਨੇ ਕਿਹਾ ਕਿ ਇਸ ਵਾਰ ਦਿਵਾਲੀ ਉਪਰ ਨਾ ਤਾਂ ਸਾਬਕਾ ਫੌਜੀਆਂ ਨੂੰ ਸੱਤਵੇਂ ਤਨਖਾਹ ਕਮਿਸ਼ਨ ਦਾ ਲਾਭ ਮਿਲਿਆ ਹੈ| ਨਾ ਹੀ ਸਰਕਾਰ ਵਲੋਂ ਸਾਬਕਾ ਫੌਜੀਆ ਨੂੰ ਰੇਲਵੇ ਵਿਭਾਗ ਦੇ ਕਰਮਚਾਰੀਆਂ ਵਾਂਗ ਕੋਈ ਬੋਨਸ ਦਿਤਾ ਗਿਆ ਹੈ| ਇਸ ਤਰਾਂ ਸਾਬਕਾ ਫੌਜੀਆਂ ਦੇ ਹੱਥ ਦਿਵਾਲੀ ਮੌਕੇ ਵੀ ਖਾਲੀ ਹੀ ਰਹੇ ਹਨ| ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਸੀ ਐਸ ਡੀ ਕੰਟੀਨਾਂ ਤੋਂ ਸਾਬਕਾ ਫੌਜੀਆਂ ਨੂੰ ਮਿਲਣ ਵਾਲਾ ਸਮਾਨ ਹੀ ਅੱਧਾ ਕਰ ਦਿਤਾ ਹੈ| ਸੀ ਐਸ ਡੀ ਕੰਟੀਨ ਵਾਲੇ ਲੋੜੀਂਦਾ ਸਮਾਨ ਖਰੀਦ ਹੀ ਨਹੀਂ ਰਹੇ , ਜਿਸ ਕਰਕੇ ਸਾਬਕਾ ਫੌਜੀਆਂ ਨੂੰ ਸੀ ਅ ੈਸ ਡੀ ਕੰਟੀਨਾਂ ਤੋਂ ਜਰੂਰੀ ਸਮਾਨ ਵੀ ਨਹੀਂ ਮਿਲ ਰਿਹਾ| ਉਹਨਾਂ ਕਿਹਾ ਕਿ ਮੋਦੀ ਸਰਕਾਰ ਸਾਬਕਾ ਫੌਜੀਆਂ ਦੀ ਭਲਾਈ ਲਈ ਉਪਰਾਲੇ ਕਰਨ ਵਿਚ ਨਾਕਾਮ ਸਾਬਿਤ ਹੋਈ ਹੈ| ਉਹਨਾਂ ਮੰਗ ਕੀਤੀ ਕਿ ਸਾਬਕਾ ਫੌਜੀਆਂ ਦੇ ਮਸਲੇ ਪਹਿਲ ਦੇ ਆਧਾਰ ਉਪਰ ਹਲ ਕੀਤੇ ਜਾਣ|

Leave a Reply

Your email address will not be published. Required fields are marked *