ਫੀਸਾਂ ਦੀ ਆੜ ਵਿੱਚ ਵਾਧੂ ਫੀਸ ਵਸੂਲ ਰਹੇ ਹਨ ਪ੍ਰਾਈਵੇਟ ਸਕੂਲ : ਸਤਨਾਮ ਦਾਊਂ


ਐਸ ਏ ਐਸ ਨਗਰ, 15 ਅਕਤੂਬਰ (ਸ.ਬ.)  ਪੰਜਾਬ ਅਗੇਂਸਟ ਕਰਪਸ਼ਨ ਸੰਸਥਾ ਦੇ ਪ੍ਰਧਾਨ ਸ੍ਰੀ ਸਤਨਾਮ ਦਾਊਂ, ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਰਾਜਪੁਰਾ, ਪੇਰੈਂਟਸ ਐਸੋਸੀਏਸ਼ਨ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਰਾਜੀਵ ਸਿੰਗਲਾ ਅਤੇ ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਹਰਸ਼ ਭੱਲਾ ਨੇ ਪੰਜਾਬ ਸਰਕਾਰ ਅਤੇ ਸੀ.ਬੀ.ਐਸ.ਈ. ਦੇ ਅਧਿਕਾਰੀਆਂ ਨੂੰ ਪੱਤਰ ਲਿਖਕੇ ਮੰਗ ਕੀਤੀ ਹੈ ਕਿ ਮਾਨਯੋਗ ਹਾਈਕੋਰਟ ਦੇ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਸਕੂਲਾਂ ਨੂੰ ਹੁਕਮ ਜਾਰੀ ਕੀਤੇ ਜਾਣ ਕਿ ਉਹ ਵਿਦਿਆਰਥੀਆਂ ਤੋਂ ਸਿਰਫ ਟਿਊਸ਼ਨ ਫੀਸ ਹੀ ਲੈਣ ਅਤੇ ਟਿਊਸ਼ਨ ਫੀਸ ਦੀ ਆੜ ਹੇਠ ਹੋਰਨਾਂ ਫੀਸਾਂ ਦੀ ਵਸੂਲੀ ਤੇ ਸਖਤੀ ਨਾਲ ਰੋਕ ਲਗਾਈ ਜਾਵੇ|
ਆਪਣੇ ਪੱਤਰ ਵਿੱਚ ਉਕਤ ਆਗੂਆਂ ਨੇ ਕਿਹਾ ਹੈ ਕਿ ਸਕੂਲ ਫੀਸਾਂ ਸਬੰਧੀ ਮਾਨਯੋਗ ਹਾਈਕੋਰਟ ਵਲੋਂ 1 ਅਕਤੂਬਰ 2020 ਨੂੰ ਦਿੱਤੇ ਹੁਕਮਾਂ ਮੁਤਾਬਿਕ ਸਕੂਲ ਸਿਰਫ ਟਿਊਸ਼ਨ ਫੀਸਾਂ ਹੀ ਵਸੂਲ ਸਕਦੇ ਹਨ  ਪਰੰਤੂ ਪ੍ਰਾਈਵਟ ਸਕੂਲਾਂ ਦੇ ਪ੍ਰਬੰਧਕਾਂ ਵਲੋਂ ਇਹਨਾਂ ਹੁਕਮਾਂ ਦੀ ਉਲੰਘਣਾ ਕਰਕੇ ਮਾਂਪਿਆ ਤੇ ਹੋਰਨਾਂ ਫੀਸਾਂ ਦੀ ਵਸੂਲੀ ਲਈ ਮਾਪਿਆ ਤੇ ਦਬਾਓ ਪਾਇਆ ਜਾ ਰਿਹਾ ਹੈ ਅਤੇ ਸੀ ਬੀ ਐਸ ਈ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਮਹੀਨਾਵਾਰ ਫੀਸਾਂ ਵਿੱਚ ਟਿਊਸ਼ਨ ਫੀਸਾਂ ਦਾ ਕਿੰਨਾ ਹਿਸਾ ਬਣਦਾ ਹੈ ਅਤੇ ਸਕੂਲਮਹੀਨਾਵਾਰ ਫੀਸਾਂ ਦਾ ਕਿੰਨੇ ਪ੍ਰਤੀਸ਼ਤ ਹਿੱਸਾ ਟਿਊਸ਼ਨ ਫੀਸਾਂ ਵੱਜੋ ਵਸੂਲ ਜਾ ਸਕਦੇ ਹਨ| 
ਇਸ ਸੰਬੰਧੀ ਇੱਥੇ ਜਾਰੀ ਬਿਆਨ ਵਿੱਚ ਸ੍ਰ ਸਤਨਾਮ ਦਾਊਂ ਨੇ ਕਿਹਾ ਕਿ ਸਕੂਲਾਂ ਵਲੋਂ ਸੀ ਬੀ ਐੱਸ ਈ ਦੀਆਂ ਐੱਲ ਓ ਸੀ ਅਤੇ ਉਮੀਦਵਾਰ ਫੀਸਾਂ ਆਦਿ ਦੀ ਆੜ ਵਿੱਚ  8ਵੀ ਤੋਂ ਲੈ ਕੇ 12ਵੀ ਕਲਾਸ ਦੇ ਵਿਦਿਆਰਥੀਆਂ ਦੇ ਦਾਖਲੇ ਰੋਕਣ ਦੀਆਂ ਸ਼ਿਕਾਇਤਾਂ ਵੀ ਸਰਕਾਰਾਂ ਅਤੇ ਸੀ ਬੀ ਐੱਸ ਈ ਅਤੇ ਸਰਕਾਰੀ ਅਧਿਕਾਰੀਆਂ ਨੂੰ ਕੀਤੀਆਂ ਗਈਆਂ ਹਨ ਪਰ ਫੇਰ ਵੀ ਸਕੂਲ ਆਪਣੀਆਂ ਮਨਮਾਨੀਆਂ ਕਰਕੇ ਲੋਕਾਂ ਨੂੰ ਤੰਗ ਕਰ ਰਹੇ ਹਨ| ਉਹਨਾਂ ਇਲਜਾਮ ਲਗਾਇਆ ਕਿ ਪ੍ਰਾਈਵੇਟ ਸਕੂਲ ਮਾਨਯੋਗ ਹਾਈਕੋਰਟ ਦੇ ਫੈਸਲੇ ਨੂੰ ਅੱਖੋ ਪਰੋਖੇ ਕਰਕੇ ਟਿਊਸ਼ਨ ਫੀਸਾਂ ਤੋਂ ਇਲਾਵਾ ਹੋਰ ਵਾਧੂ ਫੀਸਾਂ ਵਸੂਲ ਰਹੇ ਹਨ ਅਤੇ ਅੱਠਵੀਂ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਸੀ.ਬੀ.ਐੱਸ.ਈ. ਨੂੰ ਜਮ੍ਹਾ ਕਰਵਾਉਣ ਵਾਲੀਆਂ ਰਜਿਸਟ੍ਰੇਸ਼ਨ ਫੀਸ ਅਤੇ ਲਿਸਟ ਆਫ ਕੈਂਡੀਡੇਟ ਫੀਸ ਤੋਂ ਇਲਾਵਾ ਹੋਰ ਵੀ ਵਾਧੂ ਖਰਚੇ ਜੋ ਕਿ ਇਨ੍ਹਾਂ ਦੋਵਾਂ ਫੀਸਾਂ ਤੋਂ ਕਿਤੇ ਜਿਆਦਾ ਹਨ, ਆਪਣੀ ਮਨ ਮਰਜੀ ਨਾਲ ਵਸੂਲ ਰਹੇ ਹਨ ਜੋ ਕਿ ਜੋ ਕਿ ਮਾਨਯੋਗ ਹਾਈਕੋਰਟ ਅਤੇ ਸੀ ਬੀ ਐੱਸ ਈ ਅਤੇ ਹੋਰ ਸਿੱਖਿਆ ਬੋਰਡਾਂ ਦੇ ਨਿਯਮਾਂ ਦੀ ਉਲੰਘਣਾ ਹੈ| 
ਉਹਨਾਂ ਕਿਹਾ ਕਿ ਪ੍ਰਾਈਵੇਟ ਸਕੂਲਾਂ ਦੀਆਂ ਪਿਛਲੀਆਂ 3 ਸਾਲ ਪੁਰਾਣੀਆਂ ਆਮਦਨ-ਖਰਚ ਦੇ ਵੇਰਵੇ ਨੂੰ ਦਰਸਾਉਂਦੀਆਂ ਹੋਈਆਂ ਬੈਲੈਂਸ ਸੀਟਾਂ ਦੇਖ ਕੇ ਹੀ ਪਤਾ ਲੱਗ ਸਕਦਾ ਹੈ ਪਿੱਛਲੇ ਸਾਲਾਂ ਵਿੱਚ ਸਕੂਲਾਂ ਵੱਲੋ ਮਾਪਿਆ ਕੋਲੋਂ ਜੋ ਵੀ ਫੀਸਾਂ ਵਸੂਲੀਆਂ ਗਈਆਂ ਹਨ ਉਹਨਾਂ ਫੀਸਾਂ ਨੂੰ ਬੈਲੈਂਸ ਸੀਟਾਂ ਵਿੱਚ ਕਿਹੜੇ-ਕਿਹੜੇ ਫ਼ੰਡ ਵੱਜੋਂ ਦਰਸਾਇਆ ਗਿਆ ਹੈ ਅਤੇ ਪਿਛਲੇ ਸਾਲਾਂ ਵਿੱਚ ਮਹੀਨਾਵਾਰ ਟਿਊਸ਼ਨ ਫੀਸ ਕਿੰਨੀ ਸੀ, ਦੇ ਆਧਾਰ ਤੇ ਔਸਤ ਕੱਢ ਕੇ ਟਿਊਸ਼ਨ ਫੀਸਾਂ ਵਸੂਲਣ ਦੇ ਆਦੇਸ਼ ਜਾਰੀ ਕੀਤੇ ਜਾਣੇ ਜਰੂਰੀ ਹਨ ਤਾਂ ਜੋ ਸਕੂਲਾਂ ਵਾਲਿਆਂ ਦੀ ਟਿਊਸ਼ਨ ਫੀਸ ਤੋਂ ਇਲਾਵਾ ਹੋਰਨਾਂ ਖਰਚਿਆਂ ਦੇ ਨਾਮ ਤੇ ਕੀਤੀ ਜਾਂਦੀ ਵਸੂਲੀ ਤੇ ਰੋਕ ਲਗਾਈ ਜਾ ਸਕੇ| 
ਇਸ ਮੌਕੇ ਸ੍ਰੀ ਗੁਰਪੀ੍ਰਤ ਸਿੰਘ ਧਨੌਲੀ, ਪ੍ਰਧਾਨ ਪੇਰੇਂਸਟ ਐਸੋਸੀਏਸ਼ਨ ਰਾਜਪੁਰਾ ਵੀ ਹਾਜਿਰ ਸਨ|

Leave a Reply

Your email address will not be published. Required fields are marked *