ਫੀਸ ਦੇਣ ਤੋਂ ਅਸਮਰਥ ਮਾਪਿਆਂ ਦੀ ਮਦਦ ਕਰੇਗੀ ਆਲ ਸਕੂਲ ਪੇਰੈਂਟਸ ਐਸੋਸੀਏਸ਼ਨ

ਰਾਜਪੁਰਾ, 21 ਜੁਲਾਈ             (ਅਭਿਸ਼ੇਕ ਸੂਦ) ਆਲ ਸਕੂਲ ਪੇਰੈਂਟਸ             ਐਸੋਸੀਏਸ਼ਨ ਰਾਜਪੁਰਾ ਵਲੋਂ                ਪ੍ਰਾਈਵੇਟ ਸਕੂਲਾਂ ਦੀਆਂ ਸਕੂਲ ਫੀਸਾਂ ਦੇ ਮਾਮਲੇ ਵਿੱਚ ਆਏ ਡਬਲ ਬੈਂਚ ਦੇ ਫੈਸਲੇ ਤੋਂ ਬਾਅਦ ਫੈਸਲਾ ਕੀਤਾ ਗਿਆ ਹੈ ਕਿ ਜੇਕਰ ਲੋੜਵੰਦ ਮਾਂਪਿਆਂ ਵਲੋਂ ਫੀਸ ਮਾਫੀ ਲਈ ਦਰਖਾਸਤ ਦੇਣ ਤੋਂ ਬਾਅਦ ਮਾਂਪਿਆਂ ਨੂੰ ਬਣਦੀ ਰਾਹਤ ਨਹੀਂ ਦਿੱਤੀ ਜਾਵੇਗੀ ਤਾਂ ਫੀਸ            ਰੈਗੂਲੇਟਰੀ ਅਥਾਰਟੀ ਕੋਲ ਅਰਜੀ            ਦੇਣ ਸੰਬੰਧੀ ਸਾਰਾ ਖਰਚ (ਆਉਣ ਜਾਣ ਜਾਂ ਐਡਵੋਕੇਟ ਦਾ ਸਾਰਾ ਖਰਚ) ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਰਾਜਪੁਰਾ ਵਲੋਂ ਚੁੱਕਿਆ ਜਾਵੇਗਾ| ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਧਮੋਲੀ ਨੇ ਕਿਹਾ ਕਿ ਜ਼ਰੂਰਤਮੰਦ ਮਾਪੇ ਜਿਨ੍ਹਾਂ ਦਾ ਲੋਕਡਾਊਨ ਦੌਰਾਨ ਆਰਥਿਕ ਤੌਰ ਤੇ ਨੁਕਸਾਨ ਹੋਇਆ, ਨੌਕਰੀ ਗਈ ਹੋਵੇ ਜਾਂ ਕਾਰੋਬਾਰ ਬੰਦ ਰਹੇ ਹਨ, ਉਹ ਸਕੂਲ ਫੀਸ ਮਾਫ਼ੀ ਲਈ ਸਕੂਲ ਨੂੰ ਲਿਖ ਸਕਦਾ ਹੈ|                ਐਸੋਸੀਏਸ਼ਨ ਹਰ ਮਾਪੇ ਨਾਲ ਚਟਾਨ ਵਾਂਗ ਖੜੇਗੀ ਅਤੇ ਫੀਸ ਮੁਆਫੀ ਲਈ ਹਰ ਯਤਨ ਕਰੇਗੀ| 
ਰਾਜਪੁਰਾ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਹਨਾਂ ਕਿਹਾ ਕਿ ਸਕੂਲ ਫੀਸ ਤੋਂ ਇਲਾਵਾ ਹੋਰ ਖਰਚੇ ਜੋ ਕਿ ਸਕੂਲ ਡਿਵੈਲਪਮੈਂਟ ਚਾਰਜ ਜਾਂ ਹੋਰ ਨਾਮਾਂ ਤੇ ਮੰਗ ਰਹੇ ਹਨ, ਉਸ ਸਬੰਧੀ ਮਾਣਯੋਗ ਅਦਾਲਤ ਨੇ ਕਿਹਾ ਹੈ ਕਿ ਸਕੂਲ ਉਹੀ ਖਰਚੇ ਲੈ ਸਕਦੇ ਹਨ ਜੋ ਉਨ੍ਹਾਂ ਨੇ ਕੀਤੇ ਹਨ ਜੋ ਖਰਚੇ ਨਹੀਂ ਕੀਤੇ ਉਹ ਨਹੀਂ ਲੈ         ਸਕਦੇ| ਉਹਨਾਂ ਕਿਹਾ ਕਿ ਤਕਰੀਬਨ ਹਰ ਸਕੂਲ ਹਰ ਬੱਚੇ ਤੋਂ 600 ਤੋਂ 1000 ਰੁਪਏ ਮਹੀਨਾ ਡਿਵੈਲਪਮੈਂਟ ਚਾਰਜ, ਐਨੂਅਲ ਚਾਰਜ ਦੇ ਨਾਮ ਤੇ ਲੈ ਰਿਹਾ ਹੈ ਅਤੇ ਸਕੂਲ ਵਿੱਚ ਜੇਕਰ 3000 ਬੱਚੇ ਹਨ ਤਾਂ ਕਿ ਉਸ ਦੇ 20-30 ਲੱਖ ਰੁਪਏ ਮਹੀਨੇ ਦੇ ਬਣਦੇ ਹਨ ਜੋ ਉਸ ਵਲੋਂ ਖਰਚ ਕੀਤੇ ਗਏ ਹੋਣੇ ਚਾਹੀਦੇ ਹਨ ਅਤੇ ਇਸ ਦਾ ਹਿਸਾਬ ਉਹ ਸਕੂਲ ਤੋਂ ਮੰਗਣਗੇ| ਜੇ ਸਕੂਲ ਹਿਸਾਬ ਨਹੀਂ ਦੇਵੇਗਾ ਤਾਂ ਫੀਸ           ਰੈਗੂਲੇਟਰੀ ਅਥਾਰਟੀ ਕੋਲ ਜਾਣਗੇ ਅਤੇ ਉੱਥੇ ਸਕੂਲ ਹਿਸਾਬ ਜ਼ਰੂਰ                        ਦੇਵੇਗਾ| ਉਹਨਾਂ ਕਿਹਾ ਕਿ ਮਾਣਯੋਗ ਅਦਾਲਤ ਨੇ ਵੀ ਇਹੀ ਕਿਹਾ ਹੈ ਕਿ ਜਿੰਨਾ ਖਰਚ ਹੋਇਆ ਸਕੂਲ ਉਨਾਂ ਹੀ ਮਹੀਨਾਵਾਰ ਫੀਸ ਤੋਂ ਇਲਾਵਾ ਇਕੱਠਾ ਕਰ ਸਕਦਾ ਹੈ ਅਤੇ  ਅਸੀਂ ਮਾਣਯੋਗ ਅਦਾਲਤ ਦੇ ਆਦੇਸ਼ ਅਨੁਸਾਰ ਹੀ ਆਪਣੇ ਹੱਕਾਂ ਦੀ ਵਰਤੋਂ ਕਰਾਂਗੇ| 
ਉਹਨਾਂ ਇਸ ਮੌਕੇ ਕਿਹਾ ਕਿ ਇਸ ਸਾਰੇ ਕੁੱਝ ਦੌਰਾਨ ਪੰਜਾਬ  ਸਰਕਾਰ ਦੀ ਨਾਕਾਮੀ ਸਿੱਧ ਹੋਈ ਹੈ| ਉਨ੍ਹਾਂ ਖਦਸ਼ਾ  ਜਾਹਿਰ ਕੀਤਾ ਕਿ  ਸਰਕਾਰ ਅੰਦਰਖਾਤੇ ਪ੍ਰਾਈਵੇਟ ਸਕੂਲਾਂ ਨਾਲ ਮਿਲੀ ਹੋਈ ਹੈ ਜੇਕਰ ਸਰਕਾਰ ਇਸ ਸਬੰਧੀ ਗੰਭੀਰ ਹੁੰਦੀ ਤਾਂ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਆਪਣੀ ਸਰਪ੍ਰਸਤੀ ਹੇਠ ਚਲ ਰਹੇ ਸਕੂਲਾਂ ਦੀ ਫੀਸ ਮੁਆਫ਼ ਕਰਦੇ ਜਿਸ ਤੋਂ ਸਬਕ ਲੈ ਕੇ ਬਾਕੀ ਵੀ ਅਜਿਹਾ ਕਰਨ ਲਈ ਮਜਬੂਰ ਹੁੰਦੇ| ਇਸ ਮੌਕੇ ਸੁਖਜਿੰਦਰ ਸੁੱਖੀ, ਬਲਜਿੰਦਰ ਸਿੰਘ ਅਬਦਲਪੁਰ, ਸਵਰਣ ਸਿੰਘ ਨੀਲਪੁਰ, ਹਰਿੰਦਰ ਸਿੰਘ ਕੰਗ ਵੀ ਹਾਜ਼ਰ ਸਨ|

Leave a Reply

Your email address will not be published. Required fields are marked *