ਫੁਟਪਾਥ ਦੇ ਪਏ ਖੱਡੇ ਦੇ ਰਹੇ ਹਨ ਹਾਦਸਿਆਂ ਨੂੰ ਸੱਦਾ

ਐਸ ਏ ਐਸ ਨਗਰ, 25 ਜਨਵਰੀ (ਸ.ਬ.) ਸਥਾਨਕ ਫੇਜ਼ 3 ਬੀ 1 ਵਿੱਚ ਸੜਕ ਅਤੇ ਪਾਰਕ ਦੇ ਕਿਨਾਰੇ ਬਣੇ ਫੁੱਟਪਾਥਾਂ ਦੇ ਪਏ ਖੱਡੇ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ, ਪਰ ਪ੍ਰਸ਼ਾਸਨ ਵਲੋਂ ਇਹਨਾਂ ਖੱਡਿਆਂ ਨੂੰ ਠੀਕ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਅਮਿਤ ਮਰਵਾਹਾ ਚੇਅਰਮੈਨ ਸਾਢੇ ਸਤ ਮਰਲਾ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਫੇਜ਼ 3ਬੀ1 ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਕੰਪਨੀਆਂ ਵਲੋਂ ਤਾਰਾਂ ਪਾਉਣ ਲਈ ਇਹ ਖੱਡੇ ਕੀਤੇ ਗਏ ਸਨ ਪਰ ਕੰਪਨੀਆਂ ਵਲੋਂ ਕੇਬਲ ਪਾਉਣ ਤੋਂ ਬਾਅਦ ਇਹ ਖੱਡੇ ਸਹੀ ਤਰੀਕੇ ਨਾਲ ਬੰਦ ਨਹੀਂ ਕੀਤੇ ਗਏ, ਜਿਸ ਕਾਰਨ ਇਹ ਖੱਡੇ ਵੱਡੇ ਹੋ ਗਏ ਹਨ|
ਉਹਨਾਂ ਕਿਹਾ ਕਿ ਪਿਛਲੇ ਦਿਨੀਂ ਪਈ ਬਰਸਾਤ ਕਾਰਨ ਇਹਨਾਂ ਖੱਡਿਆਂ ਦਾ ਆਕਾਰ ਹੋਰ ਵੱਡਾ ਹੋ ਗਿਆ ਹੈ| ਇਹਨਾਂ ਖੱਡਿਆਂ ਕਾਰਨ ਕਦੇ ਵੀ ਹਾਦਸਾ ਵਾਪਰ ਸਕਦਾ ਹੈ| ਉਹਨਾਂ ਕਿਹਾ ਕਿ ਬੀਤੇ ਦਿਨ ਸਾਬਕਾ ਕਂੌਸਲਰ ਸੁਰਜੀਤ ਸਿੰਘ ਗ੍ਰੇਵਾਲ ਦੀ ਕਾਰ ਵੀ ਇਹਨਾਂ ਖਡਿਆਂ ਵਿੱਚ ਫਸ ਗਈ ਸੀ| ਇਸ ਤੋਂ ਇਲਾਵਾ ਰਾਤ ਸਮੇਂ ਇਹ ਖੱਡੇ ਦਿਖਾਈ ਨਾ ਦੇਣ ਕਾਰਨ ਰਾਹਗੀਰਾਂ ਲਈ ਜਾਨ ਦਾ ਖੋਅ ਬਣੇ ਹੋਏ ਹਨ ਅਤੇ ਇਹਨਾਂ ਖੱਡਿਆਂ ਕਾਰਨ ਕਦੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ| ਉਹਨਾਂ ਮੰਗ ਕੀਤੀ ਕਿ ਇਹਨਾਂ ਖੱਡਿਆਂ ਨੂੰ ਤੁਰੰਤ ਠੀਕ ਕਰਵਾਇਆ ਜਾਵੇ|

Leave a Reply

Your email address will not be published. Required fields are marked *