ਫੁੱਟਬਾਲਰ ਗੁਰਪ੍ਰੀਤ ਸੰਧੂ ਦਾ ਵਿਸ਼ੇਸ਼ ਸਨਮਾਨ

ਐਸ.ਏ.ਐਸ. ਨਗਰ, 18 ਅਕਤੂਬਰ (ਸ.ਬ.) ‘ਗਰੇਟ ਵਾਲ ਆਫ਼ ਇੰਡੀਆ’ ਵਜੋਂ ਪ੍ਰਸਿੱਧੀ ਪ੍ਰਾਪਤ ਕਰ ਚੁੱਕੇ ਫੁੱਟਬਾਲਰ ਗੁਰਪ੍ਰੀਤ ਸਿੰਘ ਸੰਧੂ ਦਾ ਸੈਕਟਰ 69 ਸਥਿਤ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿਖੇ ਅਕਾਲੀ ਦਲ ਦੇ ਮੁੱਖ ਸੇਵਾਦਾਰ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਦੀ ਅਗਵਾਈ ਵਿੱਚ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਤੇ ਵਰਕਰਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ|
ਇਸ ਮੌਕੇ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਕੁੰਭੜਾ ਨੇ ਕਿਹਾ ਕਿ ਪੰਜਾਬ ਵਿੱਚ ਖਿਡਾਰੀਆਂ ਦੀ ਕਮੀ ਨਹੀਂ ਹੈ ਬਲਕਿ ਗੁਰਪ੍ਰੀਤ ਵਰਗੇ ਖਿਡਾਰੀਆਂ ਨੂੰ ਵਧੀਆ ਸਹੂਲਤਾਂ ਦੇ ਕੇ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੈ| ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਫੁੱਟਬਾਲਰ ਗੁਰਪ੍ਰੀਤ ਸਿੰਘ ਸੰਧੂ ਵਰਗੇ ਖਿਡਾਰੀ ਨੂੰ ਚੰਡੀਗੜ੍ਹ ਮੁਹਾਲੀ ਦੇ ਨਜ਼ਦੀਕ ਕੋਈ ਜ਼ਮੀਨ ਮੁਹੱਈਆ ਕਰਵਾ ਕੇ ਫੁੱਟਬਾਲ ਅਕੈਡਮੀ ਬਣਾਉਣ ਦੀ ਜ਼ਿੰਮੇਵਾਰੀ ਸੌਂਪੇ ਤਾਂ ਜੋ ਪੰਜਾਬ ਵਿੱਚ ਹੋਰ ਵੀ ਫੁੱਟਬਾਲ ਦੇ ਖਿਡਾਰੀਆਂ ਨੂੰ ਇੱਕ ਪਲੇਟਫਾਰਮ ਤੇ ਟ੍ਰੇਨਿੰਗ ਦੇ ਕੇ ਵਿਸ਼ਵ ਪੱਧਰ ਦੇ ਹੋਰ ਖਿਡਾਰੀ ਪੈਦਾ ਕੀਤੇ ਜਾ ਸਕਣ| ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸ੍ਰ. ਹਰਸਿਮਰਨ ਸਿੰਘ ਚੰਦੂਮਾਜਰਾ ਨੇ ਵੀ ਫੁੱਟਬਾਲਰ ਗੁਰਪ੍ਰੀਤ ਸਿੰਘ ਸੰਧੂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ|
ਇਸ ਮੌਕੇ ਸਰਵਸ੍ਰੀ ਕਮਲਜੀਤ ਸਿੰਘ ਰੂਬੀ ਸਕੱਤਰ ਜਨਰਲ ਅਕਾਲੀ ਦਲ ਸ਼ਹਿਰੀ, ਸੁਖਦੇਵ ਸਿੰਘ ਸੀਨੀਅਰ ਮੀਤ ਪ੍ਰਧਾਨ, ਸੁਰਿੰਦਰ ਸਿੰਘ ਰੋਡਾ ਸਰਕਲ ਪ੍ਰਧਾਨ, ਪਰਮਿੰਦਰ ਸਿੰਘ ਤਸਿੰਬਲੀ, ਸਤਬੀਰ ਸਿੰਘ ਧਨੋਆ ਸੀਨੀਅਰ ਮੀਤ ਪ੍ਰਧਾਨ, ਜਸਵੀਰ ਕੌਰ ਅਤਲੀ ਸੀਨੀਅਰ ਮੀਤ ਪ੍ਰਧਾਨ ਇਸਤਰੀ ਵਿੰਗ, ਰਜਿੰਦਰ ਕੌਰ ਕੁੰਭੜਾ, ਰਮਨਪ੍ਰੀਤ ਕੌਰ ਕੁੰਭੜਾ (ਸਾਰੇ ਅਕਾਲੀ ਕੌਂਸਲਰ), ਅਰੁਣ ਸ਼ਰਮਾ, ਹਰਦੀਪ ਸਿੰਘ ਸਰਾਓ, ਸ਼ਿੰਦਰਪਾਲ ਸਿੰਘ ਬੌਬੀ ਕੰਬੋਜ਼, ਸਾਹਿਬੀ ਅਨੰਦ (ਚਾਰੋਂ ਭਾਜਪਾ ਕੌਂਸਲਰ), ਸੰਤੋਖ ਸਿੰਘ, ਡਾ. ਮੇਜਰ ਸਿੰਘ, ਗੁਰਮੀਤ ਸਿੰਘ (ਤਿੰਨੋਂ ਸਰਕਲ ਪ੍ਰਧਾਨ ਅਕਾਲੀ ਦਲ), ਪ੍ਰੀਤਮ ਸਿੰਘ ਸੀਨੀਅਰ ਮੀਤ ਪ੍ਰਧਾਨ, ਹਰਮੇਸ਼ ਸਿੰਘ ਕੁੰਭੜਾ ਵਾਈਸ ਪ੍ਰਧਾਨ, ਕੁਲਵਿੰਦਰ ਸਿੰਘ, ਹਾਕਮ ਸਿੰਘ (ਦੋਵੇਂ ਦਫ਼ਤਰ ਸਕੱਤਰ ਅਕਾਲੀ ਦਲ), ਬਲਜੀਤ ਸਿੰਘ ਜਗਤਪੁਰਾ, ਜਗਤਾਰ ਸਿੰਘ ਬਾਕਰਪੁਰ, ਗਿਆਨ ਸਿੰਘ ਧਰਮਗੜ੍ਹ ਵੀ ਮੌਜੂਦ ਸਨ|
ਇਥੇ ਜ਼ਿਕਰਯੋਗ ਹੈ ਕਿ ਸ੍ਰ. ਗੁਰਪ੍ਰੀਤ ਸਿੰਘ ਪੰਜਾਬ ਪੁਲੀਸ ਵਿੱਚ ਡੀ.ਐਸ.ਪੀ. ਵਜੋਂ ਤਾਇਨਾਤ ਤਜਿੰਦਰ ਸਿੰਘ ਸੰਧੂ ਅਤੇ ਚੰਡੀਗੜ੍ਹ ਪੁਲੀਸ ਵਿੱਚ ਡੀ.ਐਸ.ਪੀ. ਵਜੋਂ ਤਾਇਨਾਤ ਸ੍ਰੀਮਤੀ ਹਰਜੀਤ ਕੌਰ ਦੇ ਸਪੁੱਤਰ ਹਨ|

Leave a Reply

Your email address will not be published. Required fields are marked *