ਫੁੱਟਬਾਲਰ ਤੋਂ ਅੱਤਵਾਦੀ ਬਣੇ ਮਾਜਿਦ ਨੇ ਕੀਤਾ ਆਤਮ ਸਮਰਪਣ

ਸ਼੍ਰੀਨਗਰ, 17 ਨਵੰਬਰ (ਸ.ਬ.) 20 ਸਾਲਾਂ ਫੁੱਟਬਾਲਰ ਮਾਜਿਦ ਖਾਨ ਨੇ ਫੌਜ ਸਾਹਮਣੇ ਆਤਮਸਮਰਪਣ ਕਰ ਦਿੱਤਾ ਹੈ| ਜਦਕਿ ਮਾਜਿਦ ਖ਼ਾਨ ਕੁਝ ਹਫਤੇ ਪਹਿਲਾਂ ਹੀ ਅੱਤਵਾਦੀ ਖੇਮੇ ਲਸ਼ਕਰ-ਏ-ਤੋਇਬਾ ਵਿੱਚ ਸ਼ਾਮਲ ਹੋ ਗਿਆ ਸੀ| ਮਾਜਿਦ ਜ਼ਿਲਾ ਪੱਧਰ ਕਰ ਫੁੱਟਬਾਲਰ ਖਿਡਾਰੀ ਹੈ| ਉਸ ਦੇ ਅੱਤਵਾਦੀ ਬਣਨ ਨਾਲ ਉਸ ਦਾ ਪਰਿਵਾਰ ਸਦਮੇ ਵਿੱਚ ਹੈ| ਮਾਜਿਦ ਖਾਨ ਦੀ ਮਾਂ ਉਸ ਨੂੰ ਬਾਰ-ਬਾਰ ਵਾਪਿਸ ਆਉਣ ਦੀ ਅਪੀਲ ਕਰ ਰਹੀ ਸੀ| ਪਰਿਵਾਰ ਮਾਜਿਦ ਨੂੰ ਵਾਪਸ ਆਉਣ ਬਾਰੇ ਅਤੇ ਉਸ ਨੂੰ ਪੂਰਾ ਸਹਿਯੋਗ ਦੇਣ ਦੀ ਅਪੀਲ ਕਰ ਰਿਹਾ ਸੀ|
ਜ਼ਿਕਰੋਯਗ ਹੈ ਕਿ ਕੁਝ ਦਿਨ ਪਹਿਲਾਂ ਹੀ ਮਾਜਿਦ ਖਾਨ ਗਾਇਬ ਹੋ ਗਿਆ ਸੀ ਅਤੇ ਫਿਰ ਉਸ ਦੇ ਹਥਿਆਰ ਦੇ ਨਾਲ ਇਕ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ| ਜਿਸ ਤੋਂ ਇਹ ਸਾਬਿਤ ਹੋ ਗਿਆ, ਉਹ ਅੱਤਵਾਦੀ ਬਣ ਗਿਆ ਹੈ| ਇਸ ਤੋਂ ਬਾਅਦ ਉਸ ਦਾ ਪਰਿਵਾਰ ਅਤੇ ਦੋਸਤ ਹੈਰਾਨ ਸਨ| ਖਾਨ ਨੇ 29 ਅਕਤੂਬਰ ਨੂੰ ਫੇਸਬੁੱਕ ਪੋਸਟ ਤੋਂ ਅੱਤਵਾਦੀਆਂ ਨੂੰ ਗਰੁੱਪ ਵਿੱਚ ਸ਼ਾਮਲ ਹੋਣ ਦੀ ਤਰਫ ਇਸ਼ਾਰਾ ਕੀਤਾ ਸੀ| ਮਾਜਿਦ ਬੀ-ਕਾਮ ਦਾ ਵਿਦਿਆਰਥੀ ਹੈ| ਦੱਸਿਆ ਜਾ ਰਿਹਾ ਹੈ ਕਿ ਉਸ ਦਾ ਇਕ ਦੋਸਤ ਵੀ ਅੱਤਵਾਦੀ ਬਣ ਗਿਆ ਸੀ ਅਤੇ ਬਾਅਦ ਵਿੱਚ ਇਕ ਮੁਕਾਬਲੇ ਵਿੱਚ ਮਾਰਿਆ ਗਿਆ| ਉਸ ਦਾ ਬਦਲਾ ਲੈਣ ਲਈ ਮਾਜਿਦ ਵੀ ਅੱਤਵਾਦੀ ਬਣ ਗਿਆ|

Leave a Reply

Your email address will not be published. Required fields are marked *