ਫੁੱਟਬਾਲ ਵਿਸ਼ਵ ਕੱਪ ਕਾਰਨ ਰੂਸੀ ਫੌਜ ਵੱਲੋਂ ਸਖਤ ਸੁਰਖਿਆ ਪ੍ਰਬੰਧ

ਮਾਸਕੋ, 15 ਜੂਨ (ਸ.ਬ.) ਫੁੱਟਬਾਲ ਦੇ ਸਭ ਤੋਂ ਵੱਡੇ ਮਹਾਂਕੁੰਭ ‘ਫੀਫਾ ਵਿਸ਼ਵ ਕੱਪ’ ਦਾ ਆਗਾਜ਼ ਰੂਸ ਵਿੱਚ ਹੋ ਗਿਆ ਹੈ| ਇਸ ਵਿਸ਼ਵ ਕੱਪ ਨੂੰ ਧਿਆਨ ਵਿੱਚ ਰੱਖਦੇ ਹੋਏ ਰੂਸ ਨੇ ਸਮੁੰਦਰੀ ਫੌਜ ਨੂੰ ਹਾਈ ਅਲਰਟ ਤੇ ਰੱਖਿਆ ਹੈ| ਕਾਲਾ ਸਾਗਰ ਵਿੱਚ ਤਾਇਨਾਤ ਰੂਸੀ ਸਮੁੰਦਰੀ ਫੌਜ ਨੂੰ ਯੁਕਰੇਨ ਤੇ ਵਧੇਰੇ ਧਿਆਨ ਰੱਖਣ ਲਈ ਕਿਹਾ ਗਿਆ ਹੈ| ਰੂਸੀ ਫੌਜ ਦੇ ਕਰੀਬੀ ਸੂਤਰਾਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ|
ਹਾਲਾਂਕਿ ਰੱਖਿਆ ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ ਕਿ ‘ਕਾਲਾ ਸਾਗਰ’ ਵਿੱਚ ਤਾਇਨਾਤ ਸਮੁੰਦਰੀ ਜਹਾਜ਼ ਨਿਯਮਿਤ ਤਰੀਕੇ ਨਾਲ ਕੰਮ ਕਰ ਰਹੇ ਹਨ| ਉਨ੍ਹਾਂ ਨੂੰ ਹਾਈ ਅਲਰਟ ਤੇ ਰੱਖਣ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ| ਦੂਜੇ ਪਾਸੇ ਹੋਰ ਸੂਤਰਾਂ ਨੇ ਕਿਹਾ ਕਿ ਯੁਕਰੇਨ ਇਸ ਖੇਤਰ ਵਿੱਚ ਆਪਣੀ ਫੌਜ ਦੀ ਮੌਜੂਦਗੀ ਨੂੰ ਟੂਰਨਾਮੈਂਟ ਦੌਰਾਨ ਭੜਕਾਉਣ ਲਈ ਵਰਤ ਸਕਦਾ ਹੈ| ਸੂਤਰਾਂ ਨੇ ਕਿਹਾ ਕਿ ਕਾਲਾ ਸਾਗਰ ਕ੍ਰਿਮੀਆ ਪ੍ਰਾਇਦੀਪ ਕੋਲ ਰੂਸ ਦੀ ਫੌਜ ਨੂੰ ਸਾਵਧਾਨੀ ਦੇ ਤੌਰ ਤੇ ਤਾਇਨਾਤ ਕੀਤਾ ਗਿਆ ਹੈ ਅਤੇ ਇਹ ਮਾਮਲਾ ਇਸ ਟੂਰਨਾਮੈਂਟ ਨਾਲ ਜੁੜਿਆ ਹੋਇਆ ਹੈ| ਇਕ ਅਧਿਕਾਰੀ ਨੇ ਨਾਮ ਨਾ ਦੱਸਣ ਦੀ ਸ਼ਰਤ ਤੇ ਕਿਹਾ,”ਵਿਸ਼ਵ ਕੱਪ ਅਤੇ ਕ੍ਰਿਮਿਅਨ ਤਟ ਦੇ ਨੇੜੇ ਯੁਕਰੇਨ ਵੱਲੋਂ ਕਿਸੇ ਤਰ੍ਹਾਂ ਦੀ ਹੁੱਲੜਬਾਜ਼ੀ ਕੀਤੇ ਜਾਣ ਦੇ ਡਰ ਕਾਰਨ ਕਮਾਂਡਰਾਂ ਨੇ ਸਮੁੰਦਰੀ ਫੌਜ ਦੀ ਤਿਆਰੀ ਦੇ ਪੱਧਰ ਨੂੰ ਵਧਾਉਣ ਦਾ ਫੈਸਲਾ ਲਿਆ ਹੈ|

Leave a Reply

Your email address will not be published. Required fields are marked *