ਫੂਡ ਮਾਰਟ ਦਾ ਆਯੋਜਨ ਕੀਤਾ

ਐਸ ਏ ਐਸ ਨਗਰ, 15 ਮਈ (ਸ.ਬ.) ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ ਮੁਹਾਲੀ ਵਿਖੇ ਮਨਾਏ ਜਾ ਰਹੇ ਨਰਸਿੰਗ ਸਪਤਾਹ ਦੇ ਤੀਜੇ ਦਿਨ ਨਰਸਿੰਗ ਵਿਦਿਆਰਥਣਾਂ ਵੱਲੋਂ ”ਫੂਡ ਮਾਰਟ” ਦਾ ਆਯੋਜਨ ਕੀਤਾ ਗਿਆ| ਐਸੋਸੀਏਟ ਪ੍ਰੋਫੈਸਰ ਨੀਟਾ ਕੁਮਾਰੀ ਅਤੇ ਅਸੀਸਟੈਂਟ ਪ੍ਰੋਫੈਸਰ ਜਸਵਿੰਦਰ ਕੌਰ ਦੀ ਅਗਵਾਈ ਹੇਠ ਕੀਤੇ ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਕੋਰਸਾਂ ਦੀਆਂ ਵਿਦਿਆਰਥਣਾਂ ਨੇ ਸਵਾਦਿਸ਼ਟ ਭੋਜਨ ਬਣਾਉਣ ਦੀ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ|
ਇਸ ਮਾਰਨ ਵਿੱਚ ਹਰ ਕਲਾਸ ਵੱਲੋਂ ਇੱਕ-ਇੱਕ ਸਟਾਲ ਲਗਾਇਆ ਗਿਆ| ਵਿਦਿਆਰਥਣਾਂ ਨੇ ਵੱਖ-ਵੱਖ ਵਿਅੰਜਨ ਅਤੇ ਰਵਾਇਤੀ ਖਾਣੇ ਫਰੂਟ ਕਸਟਰਡ, ਚਾਟ ਪਾਪੜੀ, ਦਹੀਂ ਭੱਲਾ, ਆਈਸਕਰੀਮ ਕੇਕ, ਗੋਲ ਗੱਪੇ, ਕਾਠੀ ਰੋਲ, ਕੌਰਨ ਚਾਟ, ਗਾਰਲਿਕ ਬਰੈਡ, ਟਾਕੌਸ, ਮਸਾਲਾ ਮੂਰੀ ਆਦਿ ਬਣਾਏ| ਇਸ ਤੋਂ ਇਲਾਵਾ ਜਲ ਜ਼ੀਰਾ, ਕੋਲਡ ਕੌਫੀ, ਨਿੰਬੂ ਪਾਣੀ ਆਦਿ ਵੀ ਤਿਆਰ ਕੀਤੇ ਗਏ| ਇਸ ਪ੍ਰੋਗਰਾਮ ਵਿੱਚ ਅਧਿਆਪਕਾਵਾਂ ਨੇ ਵੀ ਵੱਧ ਚੱੜ੍ਹ ਕੇ ਹਿੱਸਾ ਲਿਆ| ਵੱਖ-ਵੱਖ ਪਕਵਾਨ ਬਣਾਉਣ ਲਈ ਵਿਦਿਆਰਥਣਾਂ ਨੇ ਸਵਾਦ ਦੇ ਨਾਲ- ਨਾਲ ਇਸ ਗੱਲ ਤੇ ਵੀ ਖਾਸ ਤੱਵਜੋਂ ਦਿੱਤੀ ਕਿ ਹਰ ਵਿਅੰਜਨ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੋਵੇ| ਇਸ ਮੌਕੇ ਨੇਲ ਆਰਟ ਅਤੇ ਮਹਿੰਦੀ ਦੇ ਸਟਾਲ ਵੀ ਲਗਾਏ ਗਏ|
ਕਾਲਜ ਦੇ ਚੇਅਰਮੈਨ ਸ੍ਰ. ਚਰਨਜੀਤ ਸਿੰਘ ਵਾਲੀਆ, ਮੈਨੇਜਿੰਗ ਡਾਇਰੈਕਟਰ ਸ਼੍ਰੀਮਤੀ ਜਸਵਿੰਦਰ ਕੌਰ ਵਾਲੀਆ, ਡਾਇਰੈਕਟਰ ਐਡਮਿਨ ਸ. ਤੇਗਬੀਰ ਸਿੰਘ ਵਾਲੀਆ, ਡਾਇਰੈਕਟਰ ਫਾਇਨੈਂਸ ਮਿਸ ਜਪਨੀਤ ਕੌਰ ਵਾਲੀਆ, ਡਾਇਰੈਕਟਰ ਅਕੈਡਮਿਕ ਸ਼੍ਰੀਮਤੀ ਰਵਨੀਤ ਕੌਰ ਵਾਲੀਆ, ਪ੍ਰਿੰਸੀਪਲ ਡਾ ਰਜਿੰਦਰ ਕੌਰ ਢੱਡਾ ਅਤੇ ਵਾਇਸ ਪ੍ਰਿੰਸੀਪਲ ਸ਼ਿਵਾਨੀ ਸ਼ਰਮਾ ਨੇ ਵਿਦਿਆਰਥਣਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਉਹਨਾਂ ਨੂੰ ਨਕਦ ਇਨਾਮ ਵੀ ਵੰਡੇ|

Leave a Reply

Your email address will not be published. Required fields are marked *