ਫੇਜ਼ 1 ਦੇ ਕਈ ਵਸਨੀਕ ਭਾਜਪਾ ਵਿੱਚ ਹੋਏ ਸ਼ਾਮਿਲ

ਐਸ.ਏ.ਐਸ.ਨਗਰ, 19 ਅਕਤੂਬਰ (ਸ.ਬ.) ਸਥਾਨਕ ਫੇਜ਼ 1 ਦੇ ਕਈ ਨਿਵਾਸੀ ਭਾਜਪਾ ਵਿੱਚ ਸ਼ਾਮਿਲ ਹੋਏ ਹਨ| ਇਸ ਮੌਕੇ ਭਾਜਪਾ ਆਗੂ ਸ੍ਰੀ ਤਿਲਕ ਰਾਜ ਪੁਰੀ, ਅਭਿਸ਼ੇਕ ਠਾਕੁਰ, ਰਜਿੰਦਰ ਕੁਮਾਰ ਅਤੇ ਵੰਦਨਾ ਗੁਪਤਾ ਵਲੋਂ ਆਯੋਜਿਤ ਕੀਤੇ ਗਏ ਸਮਾਗਮ ਵਿੱਚ ਉਨ੍ਹਾਂ ਵਲੋਂ ਲੋਕਾਂ ਨੂੰ ਮੋਦੀ ਸਰਕਾਰ ਦੀਆਂ ਜਨ ਕਲਿਆਣ ਯੋਜਨਾਵਾਂ ਦੀ ਜਾਣਕਾਰੀ ਦਿੱਤੀ ਗਈ| 
ਇਸ ਮੌਕੇ ਭਾਜਪਾ ਦੇ ਜਿਲ੍ਹਾ ਪ੍ਰਧਾਨ ਮੁਹਾਲੀ ਫੇਜ਼ 1 ਸ੍ਰੀ ਸੁਸ਼ੀਲ ਰਾਣਾ ਵਲੋਂ ਫੇਜ਼ 1 ਦੇ ਨਿਵਾਸੀਆਂ ਨੂੰ ਪਾਰਟੀ ਚਿੰਨ ਭੇਂਟ ਕਰਕੇ ਭਾਜਪਾ ਵਿੱਚ ਸ਼ਾਮਿਲ ਕੀਤਾ| ਇਸ ਮੌਕੇ ਮੰਡਲ ਪ੍ਰਧਾਨ ਸ੍ਰੀ ਅਨਿਲ ਕੁਮਾਰ ਗੁੱਡੂ, ਸਾਬਕਾ ਕੌਂਸਲਰ ਸ੍ਰੀ ਅਰੁਣ ਸ਼ਰਮਾ, ਪਰਮਜੀਤ ਕੋਰਟ, ਰਾਜੀਵ ਸ਼ਰਮਾ, ਉਮਾਕਾਂਤ ਤਿਵਾੜੀ, ਚੇਤਨ ਗ੍ਰੋਵਰ ਤੋਂ ਇਲਾਵਾ ਫੇਜ਼ 1 ਦੇ ਨਿਵਾਸੀ ਸ੍ਰੀਮਤੀ ਪ੍ਰੀਤੀ ਪੁਰੀ, ਦਵਿੰਦਰ ਕੌਰ, ਮੰਜੂ, ਬਬੀਤਾ ਗੁਪਤਾ, ਜੀ.ਐਸ.ਸੁਖਦੇਵ, ਪ੍ਰੇਮ ਕੁਮਾਰੀ, ਮਨੋਜ ਕੁਮਾਰ, ਅਰੁਣ ਕੁਮਾਰ ਸ਼ਰਮਾ, ਸੁਰਿੰਦਰ ਕੁਮਾਰ, ਰਾਕੇਸ਼ ਕੁਮਾਰੀ, ਬਰਸਾਤ ਮੋਰਿਆ, ਦਰਸ਼ਨ ਸਿੰਘ, ਸੁਭਾਸ਼ ਚੰਦਰਾ ਅਤੇ ਹਰਿਓਮ ਗੁਪਤਾ ਮੌਜੂਦ ਸਨ|

Leave a Reply

Your email address will not be published. Required fields are marked *