ਫੇਜ਼ 2 ਦਾ ਵਸਨੀਕ ਪਿਸਟਲ ਅਤੇ 260 ਗ੍ਰਾਮ ਹੇਰੋਈਨ ਸਮੇਤ ਕਾਬੂ


ਐਸ.ਏ.ਐਸ.ਨਗਰ, 6 ਅਕਤੂਬਰ (ਸ.ਬ.) ਐਸ.ਟੀ.ਐਫ. ਰੂਪਨਗਰ ਰੇਂਜ ਵਲੋਂ ਧੀਰਜ ਸ਼ਰਮਾ ਨਿਵਾਸੀ ਫੇਜ਼ 2, ਮੁਹਾਲੀ ਉਮਰ 27 ਸਾਲ ਨੂੰ ਬਲੇਰੋ ਕਾਰ ਨੰ. ਸੀ.ਐਚ. 01-ਏ.ਆਰ.-8344 ਸਮੇਤ ਕਾਬੂ ਕਰਕੇ ਉਸਦੇ ਕਬਜੇ ਤੋਂ 260 ਗ੍ਰਾਮ ਹੇਰੋਇਨ, ਇੱਕ 9 ਐਮ.ਐਮ. ਪਿਸਟਲ ਅਤੇ  9 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ|
ਇਸ ਸੰਬੰਧੀ ਪੁਲੀਸ ਵਲੋਂ ਧੀਰਜ ਸ਼ਰਮਾ ਦੇ ਖਿਲਾਫ ਐਨ. ਡੀ. ਪੀ. ਐਸ. ਐਕਟ ਦੀ ਧਾਰਾ 21, 61, 85 ਅਤੇ ਆਰਮਸ ਐਕਟ ਦੀ ਧਾਰਾ 25, 54, 59 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ|  
ਪੁਲੀਸ ਵਲੋਂ ਧੀਰਜ ਸ਼ਰਮਾ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਵਲੋਂ ਉਸਨੂੰ 2 ਦਿਨਾਂ ਦੇ ਪੁਲੀਸ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ| ਪੁਲੀਸ ਧੀਰਜ ਕੁਮਾਰ ਤੋਂ ਪੁੱਛਗਿੱਛ ਕਰ ਰਹੀ ਹੈ|

Leave a Reply

Your email address will not be published. Required fields are marked *