ਫੇਜ਼ 3ਬੀ1 ਦੇ 101 ਪਰਿਵਾਰਾਂ ਨੇ ਵੱਖ-ਵੱਖ ਪਾਰਕਾਂ ਵਿੱਚ 101 ਬੂਟੇ ਲਗਾਏ

ਐਸ.ਏ.ਐਸ.ਨਗਰ, 10 ਅਗਸਤ (ਸ.ਬ.) ਸਥਾਨਕ ਫੇਜ਼ 3ਬੀ1 ਦੇ 101 ਪਰਿਵਾਰਾਂ ਵਲੋਂ ਸਾਢੇ ਸੱਤ ਮਰਲਾ ਹਾਊਸਿਸ 3ਬੀ1 ਦੇ ਚੇਅਰਮੈਨ ਸ੍ਰ. ਖੁਸ਼ਵੰਤ ਸਿੰਘ ਖਰਬੰਦਾ ਅਤੇ ਪ੍ਰਧਾਨ ਦਵਿੰਦਰ ਸਿੰਘ ਭਾਟੀਆ ਦੀ ਅਗਵਾਈ ਹੇਠ ਫੇਜ਼ 3ਬੀ1 ਦੇ ਵੱਖ-ਵੱਖ ਪਾਰਕਾਂ ਵਿੱਚ 101 ਬੂਟੇ ਲਗਾ ਕੇ ਇੱਕ ਨਿਵੇਕਲਾ ਉਪਰਾਲਾ ਕੀਤਾ ਗਿਆ ਹੈ| ਇਸ ਮੌਕੇ ਸਾਬਕਾ ਕੌਂਸਲਰ  ਐਡਵੋਕੇਟ ਹਰਮਨਪ੍ਰੀਤ ਸਿੰਘ ਪ੍ਰਿੰਸ ਅਤੇ ਇੰਦਰਪ੍ਰੀਤ ਕੌਰ ਪ੍ਰਿੰਸ ਵਲੋਂ ਪਹਿਲਾ ਬੂਟਾ ਲਗਾ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ| ਇਸ ਮੌਕੇ ਕੋਰੋਨਾ ਮਹਾਂਮਾਰੀ ਸੰਬਧੀ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾ ਦੀ ਪੂਰੀ ਪਾਲਣਾ ਕੀਤੀ ਗਈ|  
ਇਸ ਮੌਕੇ ਸ੍ਰ. ਪ੍ਰਿੰਸ ਨੇ ਕਿਹਾ ਕਿ ਫੇਜ਼ 3 ਬੀ 1 ਦੇ ਸਮੂਹ ਵਸਨੀਕ ਇਹ ਤਹਈਆ ਕਰਨ ਕਿ ਉਹ ਇਹਨਾਂ ਬੂਟਿਆਂ ਦਾ ਧਿਆਨ ਰੱਖਣਗੇ ਅਤੇ ਇਹਨਾਂ ਦੇ ਵੱਡੇ ਹੋਣ ਤੱਕ ਇਹਨਾਂ ਦੀ ਦੇਖਭਾਲ ਕਰਣਗੇ| ਉਹਨਾਂ ਕਿਹਾ ਕਿ ਸਾਫ ਸੁਥਰੀ ਆਬੋ ਹਵਾ ਲਈ ਦਰਖਤ ਲਗਾਏ ਜਾਣੇ ਅਤਿ ਜਰੂਰੀ ਹਨ ਅਤੇ ਫੇਜ਼ 3 ਬੀ 1 ਦੇ ਵਸਨੀਕਾਂ ਵਲੋਂ ਕੀਤਾ ਗਿਆ ਇਹ ਨਿਵੇਕਲਾ ਉਪਰਾਲਾ ਹੋਰਨਾਂ ਫੇਜ਼ ਦੇ ਵਸਨੀਕਾਂ ਲਈ ਵੀ ਪ੍ਰੇਰਣਾ ਸਰੋਤ ਬਣੇਗਾ| ਉਹਨਾਂ ਕਿਹਾ ਕਿ ਇਸ ਕੋਰੋਨਾ ਕਾਲ ਦੇ ਸੰਕਟ ਸਮੇਂ ਸੁੱਰਖਿਆ ਦੇ ਨਾਲ-ਨਾਲ ਅਜਿਹੇ ਉਪਰਾਲੇ ਵੀ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਵੱਧਦੇ ਪ੍ਰਦੂਸ਼ਣ ਤੇ ਕਾਬੂ ਕੀਤਾ ਜਾ ਸਕੇ|
ਇਸ ਮੌਕੇ ਸ੍ਰ. ਖੁਸ਼ਵੰਤ ਸਿੰਘ ਖਰਬੰਦਾ ਅਤੇ ਦਵਿੰਦਰ ਸਿੰਘ ਭਾਟੀਆ ਨੇ ਦੱਸਿਆ ਕਿ ਇਸ ਦੌਰਾਨ ਹਰੇਕ ਪਰਿਵਾਰ ਵਲੋਂ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਦਿਆਂ 1-1 ਕਰਕੇ ਬੂਟੇ ਲਗਾਏ ਗਏ ਅਤੇ  ਨਾਲ ਹੀ ਬੂਟਾ ਲਗਾਉਣ ਵਾਲੇ ਪਰਿਵਾਰ ਨੂੰ ਉਸ ਬੂਟੇ ਦੀ ਪੂਰੀ ਸਾਂਭ-ਸੰਭਾਲ ਦੀ ਜਿੰਮੇਵਾਰੀ ਵੀ ਸੌਂਪੀ ਗਈ| 
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤਨਾਮ ਸਿੰਘ ਮਲਹੋਤਰਾ, ਅਮਰੀਕ ਸਿੰਘ ਮਲਹੋਤਰਾ, ਪਰਕੇਵਲ ਸਿੰਘ ਚੌਹਾਨ, ਐਡਵੋਕੇਟ ਸ਼ਾਮ ਕੰਵਲ, ਕਰਨਲ ਬੀ.ਐਸ. ਗਿੱਲ, ਓਮ ਪ੍ਰਕਾਸ਼, ਸਤਨਾਮ ਸਿੰਘ, ਸਿਮਰਪ੍ਰੀਤ ਸਿੰਘ, ਪ੍ਰਭਲੀਨ ਕੌਰ, ਕਮਲਜੀਤ ਕੌਰ, ਰੀਤੂ  ਕੌਸ਼ਿਕ, ਗੁਰਦਰਸ਼ਨ ਕੌਰ, ਸੁਮਨ ਲਤਾ, ਸਾਹਿਬਾ ਕੌਰ, ਰੀਧਿਮਾ ਸੇਠ, ਬਬਲੀ, ਤਸਵੀ, ਹਰਪ੍ਰੀਤ ਸਿੰਘ ਹੈਰੀ, ਰਣਜੀਤ ਸਿੰਘ ਸਚੱਰ, ਸੂਰਜਨ ਸਿੰਘ, ਇੰਦਰਪ੍ਰੀਤ ਸਿੰਘ, ਭੁਪਿੰਦਰ ਸਿੰਘ, ਸੁਰਿੰਦਰ ਸਿੰਘ, ਮਨਦੀਪ ਕੌਰ ਅਤੇ ਹਰਿੰਦਰ ਸਿੰਘ ਹਾਜਿਰ ਸਨ|

Leave a Reply

Your email address will not be published. Required fields are marked *