ਫੇਜ਼ 3ਬੀ2 ਦੀ ਮਾਰਕੀਟ ਅੰਦਰ ਬੂਥਾਂ ਅੱਗੇ ਪੇਵਰ ਲਗਾਉਣ ਦਾ ਕੰਮ ਦੁਕਾਨਦਾਰਾਂ ਨੇ ਰੁਕਵਾਇਆ


ਐਸ ਏ ਐਸ ਨਗਰ, 23 ਅਕਤੂਬਰ (ਜਸਵਿੰਦਰ ਸਿੰਘ) ਸਥਾਨਕ ਫੇਜ 3ਬੀ 2 ਵਿਚ ਇੰਡਸ ਹਸਪਤਾਲ ਦੇ ਨਾਲ ਲੱਗਦੇ ਬੂਥਾਂ ਅੱਗੇ ਨਗਰ ਨਿਗਮ ਮੁਹਾਲੀ ਵਲੋਂ ਕਰਵਾਏ ਜਾ ਰਹੇ ਪੇਵਰ ਬਲਾਕ ਦੇ ਕੰਮ  ਨੂੰ ਬੂਥਾਂ ਦੇ ਦੁਕਾਨਦਾਰਾਂ ਨੇ ਰੁਕਵਾ ਦਿਤਾ| 
ਇਸ ਮੌਕੇ ਦੁਕਾਨਦਾਰ ਤਰਲੋਚਨ ਸਿੰਘ, ਕੁਲਦੀਪ ਸਿੰਘ ਸ਼ੈਂਟੀ, ਇੰਦਰਪਾਲ ਸਿੰਘ, ਰਜਿੰਦਰ ਸਿੰਘ, ਅਮਰਜੀਤ ਸਿੰਘ, ਵਿਵੇਕ ਨੇ ਦਸਿਆ ਕਿ ਨਗਰ ਨਿਗਮ ਵਲੋਂ ਊਹਨਾਂ ਦੇ ਬੂਥਾਂ ਅੱਗੇ ਪੇਵਰ ਬਲਾਕ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਹੈ, ਪਰ ਇਹ ਪੇਵਰ ਦੁਕਾਨਾਂ ਦੇ ਥੜਿਆਂ ਦੇ ਲੈਵਲ ਦੇ ਬਰਾਬਰ ਲਗਾਏ ਜਾ ਰਹੇ ਹਨ| ਜਿਸ ਨਾਲ ਬਰਸਾਤ ਹੋਣ ਵੇਲੇ ਸਾਰਾ ਪਾਣੀ ਦੁਕਾਨਾਂ ਦੇ ਅੰਦਰ ਜਾਵੇਗਾ|  
ਉਹਨਾਂ ਦਸਿਆ ਕਿ ਊਹਨਾਂ ਨੇ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਗਰਗ ਨਾਲ ਗਲ ਕੀਤੀ , ਤਾਂ ਉਹਨਾਂ ਕਿਹਾ ਕਿ ਉਹ ਮੌਕਾ ਵੇਖਣ ਲਈ ਮੁਲਾਜਮ ਭੇਜ ਰਹੇ ਹਨ ਪਰ ਖਬਰ ਲਿਖੇ ਜਾਣ ਤਕ ਕੋਈ ਵੀ ਅਧਿਕਾਰੀ ਮੌਕੇ ਉਪਰ ਨਹੀਂ ਸੀ ਆਇਆ| 
ਕੰਮ ਰੋਕੇ ਜਾਣ ਤੋਂ ਬਾਅਦ ਉਥੇ ਕੰਮ ਕਰਵਾ ਰਿਹਾ ਠੇਕੇਦਾਰ ਵੀ ਨਹੀਂ ਆਇਆ| ਦੁਕਾਨਦਾਰਾਂ ਨੇ ਕਿਹਾ ਕਿ ਜਦੋਂ ਤਕ ਇਹਨਾਂ ਪੇਵਰਾਂ ਦਾ ਲੈਵਲ ਠੀਕ ਕਰਕੇ ਨਹੀਂ  ਲਗਾਇਆ ਜਾਂਦਾ, ਇਹ ਪੇਵਰ ਨਹੀਂ ਲੱਗਣ ਦਿੱਤੇ             ਜਾਣਗੇ|

Leave a Reply

Your email address will not be published. Required fields are marked *