ਫੇਜ਼ 3 ਬੀ 1 ਵਿੱਚ ਦਰਖਤਾਂ ਦੀ ਛੰਗਾਈ ਕਰਵਾਈ

ਐਸ ਏ ਐਸ ਨਗਰ, 27 ਨਵੰਬਰ (ਸ.ਬ.) ਕਾਂਗਰਸ ਕਮੇਟੀ ਮੁਹਾਲੀ ਦੇ ਪ੍ਰਧਾਨ ਸ੍ਰੀ ਜਸਪ੍ਰੀਤ ਸਿੰਘ ਗਿੱਲ ਦੀ ਅਗਵਾਈ ਵਿੱਚ ਫੇਜ 3ਬੀ 1 ਵਾਰਡ ਨੰਬਰ 6 ਦੀ ਮੁੱਖ ਸੜਕ ਅਤੇ ਐਚ ਐਮ ਮਕਾਨਾਂ ਨੇੜੇ ਲੱਗੇ ਦਰਖਤਾਂ ਦੀ ਛੰਗਾਈ ਕਰਵਾਈ ਗਈ| ਇਸ ਮੌਕੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸ੍ਰੀ ਗਿੱਲ ਨੇ ਕਿਹਾ ਕਿ ਠੰਡ ਦੇ ਮੌਸਮ ਵਿੱਚ ਸਥਾਨਕ ਵਸਨੀਕ ਧੁੱਪ  ਨੂੰ ਤਰਸ ਰਹੇ ਸਨ ਕਿਉਂਕਿ ਇਸ ਇਲਾਕੇ ਵਿਚ ਲਗੇ ਹੋਏ ਦਰਖਤ ਕਾਫੀ ਫੈਲ ਗਏ ਸਨ ਅਤੇ ਲੋਕਾਂ ਦੇ ਘਰਾਂ ਤਕ ਧੁੱਪ ਨਹੀਂ ਸੀ ਪਹੁੰਚ ਰਹੀ| ਇਸ ਕਰਕੇ ਉਹਨਾਂ ਵਲੋਂ ਇਲਾਕੇ ਦੇ ਵਸਨੀਕਾਂ ਦੀ ਮੰਗ ਤੇ ਇਹਨਾਂ ਦਰਖਤਾਂ ਦੀ ਛੰਗਾਈ ਕਰਵਾਈ ਗਈ ਹੈ| 
ਉਹਨਾਂ ਕਿਹਾ ਕਿ ਇਲਾਕੇ ਦੇ ਵਸਨੀਕ ਉਹਨਾਂ ਦੇ ਪਰਿਵਾਰਕ ਮਂੈਬਰ ਹਨ ਅਤੇ ਉਹ ਇਲਾਕੇ ਦੇ ਵਸਨੀਕਾਂ ਦੀਆਂ ਸੱਮਸਿਆਵਾਂ ਹਲ ਕਰਵਾਉਣ ਲਈ ਹਰ ਸਮੇਂ ਤਿਆਰ ਰਹਿੰਦੇ ਹਨ| ਇਸ ਮੌਕੇ ਰਿਟਾ. ਕਰਨਲ  ਏ ਐਸ ਮਾਵੀ, ਮਾਸਟਰ ਮਦਨ ਸਿੰਘ, ਹਰਿੰਦਰ ਸਿੰਘ, ਅਜੀਤ ਸਿੰਘ, ਸਰਬਜੀਤ ਸਿੰਘ, ਹਰਬੰਸ ਲਾਲ ਅਰੋੜਾ, ਵੀ ਕੇ ਮਲਿਕ, ਅਮਿਤ ਬਾਂਸਲ, ਦਵਿੰਦਰ ਸਿੰਘ, ਨਿਰਮੋਲਕ ਸਿੰਘ, ਪਰਮਜੀਤ ਸਹੋਤਾ, ਅੰਮ੍ਰਿਤਪਾਲ ਸਿੰਘ ਅਤੇ ਐਸ ਐਮ ਮਕਾਨਾਂ ਦੇ ਵੱਡੀ ਗਿਣਤੀ ਵਸਨੀਕ ਮੌਜੂਦ ਸ ਨ| 

Leave a Reply

Your email address will not be published. Required fields are marked *