ਫੇਜ਼ 3 ਬੀ 1 ਵਿੱਚ ਸੁਰੱਖਿਆ ਗੇਟ ਲਗਾਉਣ ਦੇ ਕੰਮ ਦਾ ਉਦਘਾਟਨ ਕੀਤਾ

ਐਸ.ਏ.ਐਸ.ਨਗਰ, 19 ਅਕਤੂਬਰ (ਸ.ਬ.) ਸਥਾਨਕ ਫੇਜ਼ 3ਬੀ1 ਦੇ ਸਾਢੇ ਸੱਤ ਮਰਲਾ ਬਲਾਕ ਵਿੱਚ ਸੁਰਖਿਆ ਗੇਟ ਲਗਾਉਣ ਦਾ ਰਸਮੀ ਉਦਘਾਟਨ ਸਿਹਤ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਦੇ ਭਰਾ ਅਤੇ ਜਿਲ੍ਹਾ ਕੋਆਪਰੇਟਿਵ ਬੈਂਕ ਦੇ ਚੇਅਰਮੈਨ ਸ੍ਰ. ਅਮਰਜੀਤ ਸਿੰਘ ਜੀਤੀ ਸਿੱਧੂ ਵਲੋਂ ਕੀਤਾ ਗਿਆ| ਇਸ ਮੌਕੇ ਉਹਨਾਂ ਕਿਹਾ ਕਿ ਇਸ ਗੇਟ ਦੇ ਲੱਗਣ ਨਾਲ ਇਸ ਇਲਾਕੇ ਵਿੱਚ ਹੁੰਦੀਆਂ ਵਾਰਦਾਤਾਂ ਨੂੰ ਠੱਲ ਪਵੇਗੀ ਅਤੇ ਸਥਾਨਕ ਲੋਕਾਂ ਦੀ ਸੁੱਰਖਿਆ ਯਕੀਨੀ ਹੋਵੇਗੀ| 
ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਕੌਂਸਲ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਸ੍ਰੀ ਐਨ. ਕੇ. ਮਰਵਾਹਾ, ਸਾਬਕਾ ਕੌਂਸਲਰ ਸ੍ਰ. ਕੁਲਜੀਤ ਸਿੰਘ ਬੇਦੀ, ਸਾਢੇ ਸੱਤ ਮਰਲਾ ਹਾਊਸ ਵੇਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਸ੍ਰੀ ਅਮਿਤ ਮਰਵਾਹਾ, ਪੈਟਰਨ ਐਸ.ਪੀ. ਮਲਹੋਤਰਾ, ਪ੍ਰਧਾਨ ਪਰਮਿੰਦਰ ਸਿੰਘ, ਜਨਰਲ ਸਕੱਤਰ ਰਮਨ ਸੈਲੀ, ਜਸਪਾਲ ਸਿੰਘ ਟਿਵਾਣਾ, ਸ਼ਾਮ ਕੁਮਾਰ ਕਰਵਲ, ਆਰ. ਕੇ. ਅਗਰਵਾਲ, ਕੁਲਦੀਪ ਸਿੰਘ ਰਾਠੌਰ, ਰਾਜੇਸ਼ ਗੋਪਾਲ, ਅਤੁਲ ਮਰਵਾਹਾ, ਟੀ.ਪੀ. ਭਾਸਕਰ, ਸੁਰਜੀਤ ਸਿੰਘ, ਸ਼ਾਮ ਲਾਲ ਵਸ਼ਿਸ਼ਟ, ਕੁਲਵੰਤ ਸਿੰਘ, ਕਰਨ ਜੌਹਰ, ਕਵੰਲਜੀਤ ਸਿੰਘ, ਮਦਨ ਸਿੰਘ, ਆਰ.ਕੇ. ਧਵਨ, ਬਲਵਿੰਦਰ ਸਿੰਘ ਅਤੇ ਸੰਜੈ ਬੰਸਲ ਹਾਜਿਰ ਸਨ|

Leave a Reply

Your email address will not be published. Required fields are marked *