ਫੇਜ਼ 3 ਬੀ 1 ਵਿੱਚ ਸੈਰ ਕਰ ਰਹੀ ਨੌਜਵਾਨ ਲੜਕੀ ਦੀ ਸੋਨੇ ਦੀ ਚੈਨੀ ਖਿੱਚ ਕੇ ਲੈ ਗਏ ਅਣਪਛਾਤੇ ਬਾਈਕ ਸਵਾਰ

ਐਸ.ਏ.ਐਸ.ਨਗਰ, 5 ਅਗਸਤ (ਸ.ਬ.) ਇੱਕ ਬਾਈਕ ਤੇ ਆਏ ਦੋ ਅਣਪਛਾਤੇ ਨੌਜਵਾਨਾਂ ਨੇ ਸਥਾਨਕ     ਫੇਜ਼ 3ਬੀ1 ਵਿੱਚ ਅੱਜ ਸਵੇਰੇ 7:30 ਵਜੇ ਦੇ ਕਰੀਬ ਗਲੀ ਵਿੱਚ ਸੈਰ ਕਰ ਰਹੀ ਇੱਕ ਲੜਕੀ ਦੀ ਸੋਨੇ ਦੀ ਚੈਨ ਖਿੱਚ ਲਈ ਅਤੇ ਮੌਕੇ ਤੋਂ ਫਰਾਰ ਹੋ  ਗਏ|  ਇਸ ਦੌਰਾਨ ਮੁੱਹਲੇ ਦੇ ਇੱਕ ਨੌਜਵਾਨ ਨੇ ਇਹਨਾਂ ਨੌਜਵਾਨਾਂ ਵਿੱਚੋਂ ਇੱਕ ਨੂੰ ਜੱਫਾ ਮਾਰ ਕੇ ਕਾਬੂ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰੰਤੂ ਉਹ ਉਸਨੂੰ ਧੱਕਾ ਦੇ ਕੇ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ| 
ਚੈਨ ਸਨੈਚਰਾਂ ਨਾਲ ਮੁਕਾਬਲਾ ਕਰਨ ਵਾਲੇ ਨੌਜਵਾਨ ਆਦਿਤਿਆ ਮਹਾਜਨ ਨੇ ਦੱਸਿਆ ਿਕ ਅੱਜ ਸਵੇਰੇ ਕੋਠੀ ਨੰਬਰ 199 ਦੀ ਵਸਨੀਕ ਜਗਜੀਤ ਕੌਰ ਆਪਣੀ ਇੱਕ ਸਹੇਲੀ ਨਾਲ ਗਲੀ ਵਿੱਚ ਸੈਰ ਕਰ ਰਹੀ ਸੀ| ਇਸ ਦੌਰਾਨ ਦੋ ਅਣਪਛਾਤੇ ਨੌਜਵਾਨ ਇੱਕ ਬਾਈਕ ਤੇ ਉੱਥੇ ਪਹੁੰਚੇ ਸਨ ਜਿਹਨਾਂ ਵਲੋਂ ਪਹਿਲਾਂ ਗਲੀ ਵਿੱਚ  ਪੂਰਾ ਚੱਕਰ ਲਗਾਇਆ ਗਿਆ ਅਤੇ ਫਿਰ ਇੱਕ ਨੌਜਵਾਨ ਬਾਈਕ ਤੋਂ ਉਤਰ ਕੇ ਇਹਨਾਂ ਕੁੜੀਆਂ ਦੇ ਪਿੱਛੇ ਗਿਆ ਅਤੇ ਜਗਜੀਤ ਕੌਰ ਦੀ ਚੈਨੀ ਖਿੱਚ ਕੇ ਭੱਜ ਪਿਆ| ਉਸਨੇ ਦੱਸਿਆ ਕਿ ਉਹ ਸਾਮ੍ਹਣੇ ਤੋਂ ਸਕੂਟਰ ਤੇ ਆ ਰਿਹਾ ਸੀ ਅਤੇ ਜਦੋਂ ਉਸਨੇ ਨੇ ਇਹ ਵਾਰਦਾਤ ਹੁੰਦੀ ਵੇਖੀ ਤਾਂ ਆਪਣਾ ਸਕੂਟਰ ਰੋਕ ਤੇ ਬਾਈਕ ਸਵਾਰ ਨੂੰ ਫੜਣ ਦੀ ਕੋਸ਼ਿਸ਼ ਕੀਤੀ ਪਰੰਤੂ ਬਾਈਕ ਸਵਾਰ ਇੱਕ ਪਾਸੇ ਹੋ ਕੇ ਅੱਗੇ ਨਿਕਲ ਗਿਆ| ਆਦਿਤਿਆ ਨੇ ਦੱਸਿਆ ਕਿ ਉਸਨੇ ਪਿੱਛੇ ਭੱਜੇ ਆ ਰਹੇ ਦੂਜੇ ਵਿਅਕਤੀ ਨੂੰ ਜੱਫਾ ਮਾਰ ਲਿਆ ਪਰੰਤੂ ਉਹ ਉਸਨੂੰ ਧੱਕਾ ਦੇ ਕੇ ਭੱਜ ਪਿਆ ਅਤੇ ਅੱਗੇ ਖੜ੍ਹੇ ਆਪਣੇ ਸਾਥੀ ਨਾਲ ਬਾਈਕ ਤੇ ਬੈਠ ਕੇ ਫਰਾਰ ਹੋ ਗਿਆ| 
ਇਸ ਸੰਬਧੀ ਜਗਜੀਤ ਕੌਰ ਦੇ ਨਾਲ ਸੈਰ ਕਰਨ ਵਾਲੀ ਸਹੇਲੀ ਦੇ ਪਿਤਾ ਅਤੇ ਕਾਂਗਰਸੀ ਆਗੂ ਸ੍ਰੀ ਅਮਿਤ ਮਰਵਾਹਾ ਨੇ ਦੱਸਿਆ ਕਿ ਦੋਵੇਂ ਲੜਕੀਆਂ ਇੱਥੇ ਸਵੇਰੇ ਸੈਰ ਕਰ ਰਹੀਆਂ ਸਨ ਅਤੇ ਇਸ ਦੌਰਾਨ ਉੱਥੇ ਬਾਈਕ ਤੇ ਆਏ ਦੋ ਵਿਅਕਤੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ| ਇਹ ਸਾਰੀ ਘਟਨਾ ਸੀ ਸੀ ਟੀ ਵੀ ਕੈਮਰੇ ਵਿੱਚ ਕੈਦ ਹੋ ਗਈ| ਉਹਨਾਂ ਦੱਸਿਆ ਕਿ ਉਹਨਾਂ ਵਲੋਂ ਇਸ ਸੰਬੰਧੀ ਪੁਲੀਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲੀਸ ਵਲੋਂ ਮੌਕੇ ਤੇ ਆ ਕੇ ਜਾਂਚ ਕੀਤੀ ਗਈ ਹੈ| ਉਹਨਾਂ ਦੱਸਿਆ ਕਿ ਇਹ ਸਾਰੀ ਘਟਨਾ ਉੱਥੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗਈ ਹੈ| ਉਹਨਾਂ ਮੰ ਗ ਕੀਤੀ ਕਿ ਇਸ ਖੇਤਰ ਵਿੱਚ ਪੁਲੀਸ ਦੀ ਗਸ਼ਤ ਵਧਾਈ ਜਾਵੇ| 
ਇਸ ਦੌਰਾਨ ਸਾਬਕਾ ਕੌਂਸਲਰ ਸ੍ਰੀ ਹਰਮਨਪ੍ਰੀਤ ਸਿੰਘ ਪ੍ਰਿੰਸ ਨੇ ਕਿਹਾ ਕਿ ਚੈਨ ਸਨੈਚਰਾਂ ਦਾ ਮੁਕਾਬਲਾ ਕਰਨ ਵਾਲੇ ਆਦਿਤਿਆ ਮਹਾਜਨ ਨਾਮ ਦੇ ਇਸ ਨੌਜਵਾਨ ਨੂੰ ਰੈਜੀਡੈਂਟ                      ਵੈਲਫੇਅਰ ਐਸੋਸੀਏਸ਼ਨ ਵਲੋਂ ਸਨਮਾਨਿਤ ਕੀਤਾ ਜਾਵੇਗਾ| 

Leave a Reply

Your email address will not be published. Required fields are marked *